latest news Punjab

ਕਲਯੁਗੀ ਮਾਂ ਦਾ ਕਾਰਾ! ਪ੍ਰੇਮ ਸਬੰਧਾਂ ‘ਚ ਅੜਿੱਕਾ ਬਣ ਰਹੇ ਧੀ-ਪੁੱਤ ਨੂੰ ਦਿੱਤੀ ਚੂਹੇ ਮਾਰਨ ਵਾਲੀ ਦਵਾਈ

ਕਲਯੁਗੀ ਮਾਂ ਦਾ ਕਾਰਾ! ਪ੍ਰੇਮ ਸਬੰਧਾਂ ‘ਚ ਅੜਿੱਕਾ ਬਣ ਰਹੇ ਧੀ-ਪੁੱਤ ਨੂੰ ਦਿੱਤੀ ਚੂਹੇ ਮਾਰਨ ਵਾਲੀ ਦਵਾਈ
  • PublishedFebruary 14, 2026
ਇੰਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਬਠਿੰਡਾ ਦੇ ਪਿੰਡ ਰਾਮਪੁਰਾ ਫੂਲ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ ‘ਤੇ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਮਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।
15 ਦਿਨਾਂ ਦੇ ਅੰਦਰ ਉਜੜ ਗਿਆ ਹੱਸਦਾ-ਖੇਡਦਾ ਘਰ
ਜਾਣਕਾਰੀ ਮੁਤਾਬਕ ਪਿੰਡ ਰਾਮਪੁਰਾ ਫੂਲ ਵਿੱਚ ਪਿਛਲੇ 15 ਦਿਨਾਂ ਦੇ ਅੰਦਰ ਦੋ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਕਰੀਬ 15 ਦਿਨ ਪਹਿਲਾਂ 12 ਸਾਲਾ ਲੜਕੀ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਨੂੰ ਉਸ ਸਮੇਂ ਕੁਦਰਤੀ ਮੌਤ ਮੰਨਿਆ ਜਾ ਰਿਹਾ ਸੀ। ਹਾਲਾਂਕਿ ਬੀਤੇ ਸ਼ੁੱਕਰਵਾਰ ਨੂੰ 7 ਸਾਲਾ ਮਾਸੂਮ ਫਤਿਹਵੀਰ ਸਿੰਘ ਦੀ ਵੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ।
ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਮਾਂ ‘ਤੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਕਿਸੇ ਨੌਜਵਾਨ ਨਾਲ ਨਾਜਾਇਜ਼ ਪ੍ਰੇਮ ਸਬੰਧ ਸਨ। ਇਹ ਦੋਵੇਂ ਬੱਚੇ ਉਸ ਦੇ ਇਹਨਾਂ ਸਬੰਧਾਂ ਵਿੱਚ ਅੜਿੱਕਾ ਬਣ ਰਹੇ ਸਨ। ਇਲਜ਼ਾਮ ਹੈ ਕਿ ਮਾਂ ਨੇ ਆਪਣੇ ਰਾਹ ਵਿੱਚੋਂ ਰੋੜਾ ਹਟਾਉਣ ਲਈ ਦੋਵਾਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਜ਼ਹਿਰੀਲੀ ਦਵਾਈ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।