India latest news

US Trade deal ਕਾਰਨ ਅਮਰੀਕਾ ਨੂੰ ਡੇਅਰੀ ਉਤਪਾਦ, ਖੰਡ ਤੇ ਬਾਜਰੇ ’ਚ ਲੱਗਦੀ ਡਿਊਟੀ ’ਤੇ ਰਿਆਇਤ ਨਹੀਂ ਦਿੱਤੀ: ਗੋਇਲ

US Trade deal ਕਾਰਨ ਅਮਰੀਕਾ ਨੂੰ ਡੇਅਰੀ ਉਤਪਾਦ, ਖੰਡ ਤੇ ਬਾਜਰੇ ’ਚ ਲੱਗਦੀ ਡਿਊਟੀ ’ਤੇ ਰਿਆਇਤ ਨਹੀਂ ਦਿੱਤੀ: ਗੋਇਲ
  • PublishedFebruary 7, 2026

ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਨਾਲ ਕਿਸਾਨਾਂ, ਛੋਟੀ ਸਨਅਤ, ਦਸਤਕਾਰੀ ਆਦਿ ਦਾ ਕੰਮ ਕਰਨ ਵਾਲਿਆਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਹੋਵੇਗਾ। ਭਾਰਤ ਨੇ ਅਮਰੀਕਾ ਨੂੰ ਕਿਸੇ ਵੀ ਡੇਅਰੀ ਉਤਪਾਦ, ਖੰਡ, ਬਾਜਰੇ ’ਤੇ ਡਿਊਟੀ ਵਿਚ ਕੋਈ ਰਿਆਇਤ ਨਹੀਂ ਦਿੱਤੀ।

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਸਮਝੌਤੇ ਨਾਲ ਵਾਸ਼ਿੰਗਟਨ ਭਾਰਤੀ ਵਸਤਾਂ ’ਤੇ ਲੱਗਣ ਵਾਲਾ ਦਰਾਮਦ ਟੈਕਸ ਘਟਾ ਦੇਵੇਗਾ। ਇਸ ਕਾਰਨ ਅਮਰੀਕਾ ਵੱਲੋਂ ਲਗਾਇਆ ਗਿਆ ਟੈਰਿਫ ਘੱਟ ਕੇ 18 ਫੀਸਦੀ ਰਹਿ ਗਿਆ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਮਰੀਕਾ ਨਾਲ ਅੰਤਰਿਮ ਵਪਾਰ ਸਮਝੌਤਾ ਕਿਸਾਨਾਂ ਅਤੇ ਉੱਦਮੀਆਂ ਲਈ ਨਵੇਂ ਮੌਕੇ ਖੋਲ੍ਹਦਿਆਂ ‘ਮੇਕ ਇਨ ਇੰਡੀਆ’ ਨੂੰ ਮਜ਼ਬੂਤ ਕਰੇਗਾ ਅਤੇ ਔਰਤਾਂ ਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਮਜ਼ਬੂਤ ਸਬੰਧਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ।