India latest news

UGC ਦੇ ਨਵੇਂ ‘ਇਕੁਇਟੀ ਨਿਯਮਾਂ’ ’ਤੇ ਵਿਦਿਆਰਥੀਆਂ ਦਾ ਹੰਗਾਮਾ: ਅਧਿਕਾਰੀ ਦਾ ਅਸਤੀਫ਼ਾ ਤੇ ਕੇਂਦਰ ਦੀ ਸਫ਼ਾਈ !

UGC ਦੇ ਨਵੇਂ ‘ਇਕੁਇਟੀ ਨਿਯਮਾਂ’ ’ਤੇ ਵਿਦਿਆਰਥੀਆਂ ਦਾ ਹੰਗਾਮਾ: ਅਧਿਕਾਰੀ ਦਾ ਅਸਤੀਫ਼ਾ ਤੇ ਕੇਂਦਰ ਦੀ ਸਫ਼ਾਈ !
  • PublishedJanuary 27, 2026

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਵੱਲੋਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਜਾਤੀ ਵਿਤਕਰੇ ਨੂੰ ਰੋਕਣ ਲਈ ਜਾਰੀ ਕੀਤੇ ਗਏ ਨਵੇਂ ਨਿਯਮਾਂ ’ਤੇ ਵਿਵਾਦ ਡੂੰਘਾ ਹੋ ਗਿਆ। ਮੰਗਲਵਾਰ ਨੂੰ ਦਿੱਲੀ ਵਿੱਚ ਭਾਰੀ ਮੀਂਹ ਅਤੇ ਬੈਰੀਕੇਡਿੰਗ ਦੇ ਬਾਵਜੂਦ ਵਿਦਿਆਰਥੀਆਂ ਨੇ UGC ਮੁੱਖ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਨਿਯਮ ਕੈਂਪਸਾਂ ਵਿੱਚ ਅਰਾਜਕਤਾ ਪੈਦਾ ਕਰ ਸਕਦੇ ਹਨ। ਦੂਜੇ ਪਾਸੇ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਭਰੋਸਾ ਦਿੱਤਾ ਹੈ ਕਿ ਇਹ ਨਿਯਮ ਸੰਵਿਧਾਨ ਦੇ ਦਾਇਰੇ ਵਿੱਚ ਰਹਿਣਗੇ ਅਤੇ ਕਿਸੇ ਨਾਲ ਕੋਈ ਵਿਤਕਰਾ ਜਾਂ ਨਿਯਮਾਂ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ।

13 ਜਨਵਰੀ ਨੂੰ ਨੋਟੀਫਾਈ ਕੀਤੇ ਗਏ ‘UGC ਇਕੁਇਟੀ ਨਿਯਮ 2026’ ਤਹਿਤ ਹਰ ਸੰਸਥਾ ਵਿੱਚ ਇੱਕ ‘ਇਕੁਇਟੀ ਕਮੇਟੀ ਬਣਾਉਣੀ ਲਾਜ਼ਮੀ ਹੈ, ਜਿਸ ਵਿੱਚ OBC, SC, ST, ਦਿਵਿਆਂਗ ਅਤੇ ਮਹਿਲਾ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ। ਇਹ ਕਮੇਟੀ ਜਾਤੀ ਅਧਾਰਤ ਵਿਤਕਰੇ ਦੀਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ।