latest news World

Trump Nobel Prize: ਟਰੰਪ ਨੇ ਮੁੜ ਭਾਰਤ-ਪਾਕਿ ਜੰਗ ਰੁਕਵਾਉਣ ਦਾ ਰਾਗ ਅਲਾਪਿਆ

Trump Nobel Prize: ਟਰੰਪ ਨੇ ਮੁੜ ਭਾਰਤ-ਪਾਕਿ ਜੰਗ ਰੁਕਵਾਉਣ ਦਾ ਰਾਗ ਅਲਾਪਿਆ
  • PublishedJanuary 20, 2026

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਮੁੜ ਦੋ ਪ੍ਰਮਾਣੂ ਤਾਕਤਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਖਤਮ ਕਰਵਾਉਣ ਦਾ ਰਾਗ ਅਲਾਪਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਅੱਠ ਜੰਗ ਨੂੰ ਰੁਕਵਾਇਆ ਤੇ ਲੱਖਾਂ ਜ਼ਿੰਦਗੀਆਂ ਬਚਾਈਆਂ ਤੇ ਉਹ ਨੋਬੇਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਸਨ ਪਰ ਇਸ ਪੁਰਸਕਾਰ ਨੂੰ ਦੇਣ ’ਤੇ ਨਾਰਵੇ ਦਾ ਕੰਟਰੋਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਨਾਮ ਦੀ ਪਰਵਾਹ ਨਾ ਕਰਦਿਆਂ ਜਾਨਾਂ ਬਚਾਉਣ ਨੂੰ ਤਰਜੀਹ ਦਿੱਤੀ।

ਟਰੰਪ ਨੇ ਕਿਹਾ, ‘ਮੈਨੂੰ ਨੋਬੇਲ ਪੁਰਸਕਾਰ ਦੀ ਕੋਈ ਪਰਵਾਹ ਨਹੀਂ ਹੈ… ਇੱਕ ਬਹੁਤ ਹੀ ਸੁਲਝੀ ਹੋਈ ਔਰਤ ਨੇ ਮਹਿਸੂਸ ਕੀਤਾ ਸੀ ਕਿ ਇਸ ਦਾ ਮੈਂ ਹੱਕਦਾਰ ਸੀ ਅਤੇ ਉਹ ਸੱਚਮੁੱਚ ਚਾਹੁੰਦੀ ਸੀ ਕਿ ਮੈਨੂੰ ਨੋਬੇਲ ਪੁਰਸਕਾਰ ਮਿਲੇ ਅਤੇ ਮੈਂ ਇਸ ਦੀ ਕਦਰ ਕਰਦਾ ਹਾਂ। ਜੇਕਰ ਕੋਈ ਸੋਚਦਾ ਹੈ ਕਿ ਨਾਰਵੇ ਨੋਬੇਲ ਪੁਰਸਕਾਰ ਨੂੰ ਕੰਟਰੋਲ ਨਹੀਂ ਕਰਦਾ ਤਾਂ ਇਹ ਸਹੀ ਨਹੀਂ ਹੈ। ਉਨ੍ਹਾਂ ਕੋਲ ਇੱਕ ਬੋਰਡ ਹੈ ਪਰ ਪੁਰਸਕਾਰ ਕਿਸ ਨੂੰ ਦੇਣਾ ਹੈ, ਇਹ ਨਾਰਵੇ ਤੈਅ ਕਰਦਾ ਹੈ ਅਤੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਨਾਰਵੇ ਕੀ ਕਹਿੰਦਾ ਹੈ।’ ਟਰੰਪ ਨੇ ਇਹ ਟਿੱਪਣੀਆਂ ਮਿਆਮੀ ਵਿੱਚ ਇੱਕ ਕਾਲਜ ਦੇ ਫੁਟਬਾਲ ਮੁਕਾਬਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ।