T20 World Cup Final: New Delhi to Ahmedabad ਲਈ ਅੱਜ ਰਾਤ ਵਿਸ਼ੇਸ਼ ਰੇਲ ਗੱਡੀ ਚਲਾਏਗੀ ਰੇਲਵੇ
ਉੱਤਰੀ ਰੇਲਵੇ ਨੇ ਫੈਸਲਾ ਕੀਤਾ ਹੈ ਕਿ ਉਹ ਅੱਜ ਰਾਤ (ਸ਼ਨਿਚਰਵਾਰ) 11.45 ਵਜੇ ਨਵੀਂ ਦਿੱਲੀ ਤੋਂ ਅਹਿਮਦਾਬਾਦ ਲਈ ਇੱਕ ਵਿਸ਼ੇਸ਼ ਰੇਲ ਗੱਡੀ ਚਲਾਏਗਾ। ਇਹ ਕਦਮ ਉਨ੍ਹਾਂ ਕ੍ਰਿਕਟ ਪ੍ਰੇਮੀਆਂ ਲਈ ਚੁੱਕਿਆ ਗਿਆ ਹੈ ਜੋ T20 ਵਰਲਡ ਕੱਪ ਦਾ ਫਾਈਨਲ ਮੈਚ ਦੇਖਣ ਲਈ ਅਹਿਮਦਾਬਾਦ ਜਾਣਾ ਚਾਹੁੰਦੇ ਹਨ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਉਪਾਧਿਆਏ ਨੇ ਦੱਸਿਆ ਕਿ ਹਵਾਈ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਹੋਣ ਅਤੇ ਟਰੇਨਾਂ ਵਿੱਚ ਭਾਰੀ ਭੀੜ ਕਾਰਨ ਟਿਕਟਾਂ ਨਾ ਮਿਲਣ ਕਰਕੇ ਇਹ ਖਾਸ ਟਰੇਨ ਚਲਾਉਣ ਦਾ ਫੈਸਲਾ ਲਿਆ ਗਿਆ ਹੈ।
ਇਹ ਰੇਲ ਗੱਡੀ 19 ਕੋਚਾਂ ਵਾਲੀ ਹੋਵੇਗੀ ਜਿਸ ਵਿੱਚ AC-II ਅਤੇ AC-III ਸ਼੍ਰੇਣੀ ਦੇ ਡੱਬੇ ਹਨ, ਇਹ ਰੇਲ ਅੱਜ ਰਾਤ 11.45 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ। ਇਹ ਰੇਲ ਦਿੱਲੀ ਕੈਂਟ, ਗੁਰੂਗ੍ਰਾਮ ਅਤੇ ਜੈਪੁਰ ਰਸਤੇ ਹੁੰਦੀ ਹੋਈ ਭਲਕੇ ਦੁਪਹਿਰ 2.30 ਵਜੇ ਸਾਬਰਮਤੀ ਪਹੁੰਚੇਗੀ। ਅਧਿਕਾਰੀਆਂ ਮੁਤਾਬਕ ਟਰੇਨ ਨੰਬਰ 04062 ਦੀ ਬੁਕਿੰਗ IRCTC ਦੀ ਵੈੱਬਸਾਈਟ ਅਤੇ ਮੋਬਾਈਲ ਐਪ ’ਤੇ ਸ਼ੁਰੂ ਹੋ ਚੁੱਕੀ ਹੈ।