India latest news

Red Fort blast: ਦਿੱਲੀ ਕੋਰਟ ਨੇ ਪੰਜ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ, ਦੋ ਹੋਰਨਾਂ ਦੇ ਨਿਆਂਇਕ ਰਿਮਾਂਡ ’ਚ ਵਾਧਾ

Red Fort blast: ਦਿੱਲੀ ਕੋਰਟ ਨੇ ਪੰਜ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ, ਦੋ ਹੋਰਨਾਂ ਦੇ ਨਿਆਂਇਕ ਰਿਮਾਂਡ ’ਚ ਵਾਧਾ
  • PublishedJanuary 16, 2026

ਦਿੱਲੀ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਲ ਕਿਲ੍ਹਾ ਧਮਾਕੇ ਦੇ ਮਾਮਲੇ ਵਿੱਚ ਤਿੰਨ ਡਾਕਟਰਾਂ ਅਤੇ ਇੱਕ ਧਾਰਮਿਕ ਪ੍ਰਚਾਰਕ ਸਮੇਤ ਪੰਜ ਮੁਲਜ਼ਮਾਂ ਨੂੰ 13 ਫਰਵਰੀ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਡਾ. ਅਦੀਲ ਰਾਥਰ, ਡਾ. ਸ਼ਾਹੀਨ ਸਈਦ, ਡਾਕਟਰ ਮੁਜ਼ਮਿਲ ਗਨਈ, ਮੌਲਵੀ ਇਰਫਾਨ ਅਹਿਮਦ ਵਾਗੇ ਅਤੇ ਜਾਸਿਰ ਬਿਲਾਲ ਵਾਨੀ ਦੀ ਨਿਆਂਇਕ ਹਿਰਾਸਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ।

ਐਨਆਈਏ ਨੇ ਵਾਨੀ ਨੂੰ ਪਿਛਲੇ ਸਾਲ 17 ਨਵੰਬਰ ਨੂੰ ਸ੍ਰੀਨਗਰ ਤੋਂ ਗ੍ਰਿਫਤਾਰ ਕੀਤਾ ਸੀ। ਵਾਨੀ ’ਤੇ 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਆਤਮਘਾਤੀ ਧਮਾਕੇ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਹੈ। ਇਸ ਧਮਾਕੇ ਵਿਚ 15 ਲੋਕਾਂ ਦੀ ਮੌਤ ਹੋ ਗਈ ਸੀ। ਅਦਾਲਤ ਨੇ ਦੋ ਹੋਰ ਮੁਲਜ਼ਮਾਂ ਯਾਸਿਰ ਅਹਿਮਦ ਡਾਰ ਅਤੇ ਨਸੀਰ ਬਿਲਾਲ ਮੱਲਾ ਦੀ ਨਿਆਂਇਕ ਹਿਰਾਸਤ ਵੀ ਵਧਾ ਦਿੱਤੀ ਹੈ।

ਐਨਆਈਏ ਅਨੁਸਾਰ ਜੰਮੂ ਅਤੇ ਕਸ਼ਮੀਰ ਦਾ ਰਹਿਣ ਵਾਲਾ ਡਾਰ, ਉਮਰ-ਉਨ-ਨਬੀ ਦਾ ਕਰੀਬੀ ਸਾਥੀ ਸੀ, ਜੋ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਹੋਏ ਵਿਸਫੋਟਕਾਂ ਨਾਲ ਭਰੀ ਕਾਰ ਚਲਾ ਰਿਹਾ ਸੀ। ਸੰਘੀ ਏਜੰਸੀ ਨੇ ਦੋਸ਼ ਲਗਾਇਆ ਕਿ ਨਸੀਰ ਨੇ ਜਾਣਬੁੱਝ ਕੇ ਉਮਰ-ਉਨ-ਨਬੀ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਕੇ ਪਨਾਹ ਦਿੱਤੀ ਸੀ ਅਤੇ ਅਤਿਵਾਦੀ ਹਮਲੇ ਨਾਲ ਸਬੰਧਤ ਸਬੂਤ ਵੀ ਨਸ਼ਟ ਕਰ ਦਿੱਤੇ ਸਨ। ਐਨਆਈਏ ਨੇ ਹੁਣ ਤੱਕ ਇਸ ਮਾਮਲੇ ਵਿੱਚ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।