latest news Punjab

ਖ਼ਾਨ ਸਾਬ੍ਹ ਦੇ ਪਿਤਾ ਸਪੁਰਦ-ਏ-ਖਾਕ, ਪੰਜਾਬੀ ਗਾਇਕ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

ਖ਼ਾਨ ਸਾਬ੍ਹ ਦੇ ਪਿਤਾ ਸਪੁਰਦ-ਏ-ਖਾਕ, ਪੰਜਾਬੀ ਗਾਇਕ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
  • PublishedOctober 14, 2025

ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ (67 ਸਾਲ) ਨੂੰ ਅੱਜ (14 ਅਕਤੂਬਰ) ਅੱਜ ਗਮਗੀਨ ਮਾਹੌਲ ਵਿੱਚ ਸਪੁਰਦ-ਏ-ਖਾ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਦੇਹ ਖਾਨ ਸਾਬ ਦੇ ਜੱਦੀ ਪਿੰਡ ਭੰਡਾਲ ਦੋਨਾ (ਕਪੂਰਥਲਾ) ਲਿਆਂਦੀ ਗਈ। ਦੇਹ ਨੂੰ ਮੋਢਾ ਦੇਣ ਲੱਗੇ ਖਾਨ ਸਾਬ੍ਹ ਫੁੱਟ ਫੁੱਟ ਕੇ ਰੋਏ ਤੇ ਮਾਪਿਆਂ ਨੂੰ ਸਾਂਭਣ ਦਾ ਸੁਨੇਹਾ ਦਿੱਤਾ।

ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ ਇਲਾਜ ਦੌਰਾਨ ਲੰਬੀ ਬਿਮਾਰੀ ਤੋਂ ਬਾਅਦ 25 ਸਤੰਬਰ, 2025 ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 27 ਸਤੰਬਰ ਨੂੰ ਦਫ਼ਨਾਇਆ ਗਿਆ ਸੀ। ਉਦੋਂ ਤੋਂ ਉਨ੍ਹਾਂ ਦੇ ਪਿਤਾ ਡੂੰਘੇ ਸਦਮੇ ਵਿੱਚ ਸਨ ਕਿਉਂਕਿ ਉਨ੍ਹਾਂ ਦਾ ਇੱਕ ਦੂਜੇ ਨਾਲ ਡੂੰਘਾ ਪਿਆਰ ਸੀ।

13 ਅਕਤੂਬਰ ਨੂੰ ਮੁਹੰਮਦ ਇਕਬਾਲ ਜੋ ਫਗਵਾੜਾ ਸਥਿਤ ਆਪਣੇ ਘਰ ਵਿੱਚ ਸੀ, ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਘਟਨਾ ਨਾਲ ਪਰਿਵਾਰ ਸੋਗ ਵਿੱਚ ਡੁੱਬ ਗਿਆ ਹੈ। ਖਾਨ ਸਾਬ੍ਹ ਲਈ ਆਪਣੀ ਮਾਂ ਦੇ ਵਿਛੋੜੇ ਨੂੰ ਸਹਿਣਾ ਪਹਿਲਾਂ ਹੀ ਬਹੁਤ ਮੁਸ਼ਕਲ ਸੀ। ਹੁਣ ਉਨ੍ਹਾਂ ਦੇ ਪਿਤਾ ਦੀ ਮੌਤ ਨੇ ਉਨ੍ਹਾਂ ਨੂੰ ਬਹੁਤ ਦੁਖੀ ਕਰ ਦਿੱਤਾ ਹੈ।