latest news Punjab

Punjab Zila Parishad elections: ਚੋਣ ਕਮਿਸ਼ਨ ਵੱਲੋਂ ਚਾਰ ਥਾਵਾਂ ਤੇ ਮੁੜ ਪੋਲਿੰਗ ਦੇ ਹੁਕਮ

Punjab Zila Parishad elections: ਚੋਣ ਕਮਿਸ਼ਨ ਵੱਲੋਂ ਚਾਰ ਥਾਵਾਂ ਤੇ ਮੁੜ ਪੋਲਿੰਗ ਦੇ ਹੁਕਮ
  • PublishedDecember 14, 2025

ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜਾਬ ਨੇ ਚਾਰ ਥਾਵਾਂ – ਚਾਹੀਆਂ (ਗੁਰਦਾਸਪੁਰ), ਬਬਾਣੀਆਂ (ਮੁਕਤਸਰ), ਮੰਧੀਰ (ਮੁਕਤਸਰ) ਅਤੇ ਚੰਨਣਵਾਲ (ਬਰਨਾਲਾ) ‘ਤੇ ਦੁਬਾਰਾ ਪੋਲਿੰਗ ਕਰਾਉਣ ਦੇ ਹੁਕਮ ਦਿੱਤੇ ਹਨ।

ਚੋਣ ਕਮਿਸ਼ਨ ਨੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਰਿਪੋਰਟ ਮਗਰੋਂ ਇਹ ਫੈਸਲਾ ਲਿਆ ਹੈ । ਕਮਿਸ਼ਨ ਨੇ ਬੈਲਟ ਪੇਪਰਾਂ ਨਾਲ ਭੱਜਣ ਅਤੇ ਬੂਥਾਂ ‘ਤੇ ਕਬਜ਼ਾ ਕਰਨ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਦੁਬਾਰਾ ਚੋਣ ਕਰਾਉਣ ਦੇ ਹੁਕਮ ਦਿੱਤੇ ਹਨ। ਦੁਬਾਰਾ ਵੋਟ ਪਾਉਣ ਦੀ ਪ੍ਰਕਿਰਿਆ ਹੁਣ ਮੰਗਲਵਾਰ ਨੂੰ ਹੋਵੇਗੀ।

ਹਾਲਾਂਕਿ ਅੰਤਿਮ ਵੋਟਿੰਗ ਪ੍ਰਤੀਸ਼ਤ ਦੀ ਗਣਨਾ ਅਜੇ ਵੀ ਕੀਤੀ ਜਾ ਰਹੀ ਹੈ, ਪਰ ਸ਼ਾਮ 4.30 ਵਜੇ ਤੱਕ, ਸਿਰਫ 47 ਪ੍ਰਤੀਸ਼ਤ ਵੋਟਰਾਂ ਨੇ ਹੀ ਵੋਟ ਪਾਈ ਸੀ।