ਪੰਜਾਬ ਵੱਲੋਂ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਐਲਾਨ, 26 ਤੋਂ 29 ਸਤੰਬਰ ਤਕ ਚਲੇਗਾ ਸੈਸ਼ਨ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 26 ਸਤੰਬਰ ਤੋਂ ਸ਼ੁਰੂ ਹੋਵੇਗਾ ਜੋ ਕਿ 29 ਸਤੰਬਰ ਤੱਕ ਚੱਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਵਿਸ਼ੇਸ਼ ਸੈਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਮਗਰੋਂ ਲੋਕਾਂ ਦੇ ਮੁੜਵਸੇਬੇ ਦੇ ਮਾਮਲੇ ’ਤੇ ਇਸ ਸੈਸ਼ਨ ’ਚ ਚਰਚਾ ਹੋਵੇਗੀ। ਸਟੇਟ ਡਿਜਾਸਟਰ ਰਿਸਪਾਂਸ ਫੰਡਾਂ ਦੇ ਮੁੱਦੇ ’ਤੇ ਸੋਧਾਂ ਹੋਣ ਦੀ ਸੰਭਾਵਨਾ ਹੈ।
ਪੰਜਾਬ ਕੈਬਨਿਟ ’ਚ ਪਾਸ ਕੀਤੇ ‘ਜਿਸ ਦਾ ਖੇਤ, ਉਸ ਦੀ ਰੇਤ’ ਬਾਰੇ ਵਿਧਾਨ ਸਭਾ ’ਚ ਐਕਟ ਲਿਆਂਦਾ ਜਾਵੇਗਾ।