ਫਿਲਪੀਨਜ਼ ’ਚ 7.4 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ 6.9 ਤੀਬਰਤਾ ਵਾਲਾ ਇਕ ਹੋਰ ਭੂਚਾਲ; ਸੱਤ ਮੌਤਾਂ
ਫਿਲਪੀਨਜ਼ ਵਿੱਚ ਅੱਜ ਸਵੇਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਸਕੇਲ ’ਤੇ ਤੀਬਰਤਾ 7.4 ਮਾਪੀ ਗਈ। ਇਸ ਤੋਂ ਬਾਅਦ ਹੁਣ 6.9 ਸ਼ਿੱਦਤ ਵਾਲਾ ਭੂਚਾਲ ਆਇਆ ਹੈ ਜਿਸ ਕਾਰਨ ਲੋਕਾਂ ਵਿਚ ਸਹਿਮ ਫੈਲ ਗਿਆ ਹੈ। ਇਹ ਜਾਣਕਾਰੀ ਫਿਲਪੀਨਜ਼ ਸਿਸਮੋਲੋਜੀ ਸੈਂਟਰ ਨੇ ਜਾਰੀ ਕਰਦਿਆਂ ਦੱਸਿਆ ਕਿ ਦੱਖਣੀ ਹਿੱਸਿਆਂ ਵਿਚ ਅੱਜ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.9 ਮਾਪੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਤੇ ਸੱਤ ਲੋਕਾਂ ਦੀ ਮੌਤ ਹੋ ਗਈ।