Mozambique boat accident: ਕਿਸ਼ਤੀ ਪਲਟਣ ਨਾਲ 3 ਭਾਰਤੀ ਕਰੂ ਦੀ ਮੌਤ, 5 ਅਜੇ ਵੀ ਲਾਪਤਾ, ਬਚਾਅ ਕਾਰਜਾਂ ‘ਚ ਰੁੱਝਿਆ ਹਾਈ ਕਮਿਸ਼ਨ
Mozambique boat accident: ਮੋਜ਼ਾਮਬੀਕ ਦੇ ਬੇਈਰਾ ਬੰਦਰਗਾਹ ਨੇੜੇ ਸ਼ੁੱਕਰਵਾਰ ਨੂੰ 14 ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੈ, ਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਕਿਸ਼ਤੀ ਪਲਟਣ ਤੋਂ ਬਾਅਦ ਪੰਜ ਮਲਾਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਉਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਹਾਲਤ ਵਿੱਚ ਬੇਰਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਾਕੀ ਨੌਂ ਵਿੱਚੋਂ, ਤਿੰਨ ਦੀ ਮੌਤ ਹੋ ਗਈ ਹੈ ਅਤੇ ਪੰਜ ਅਜੇ ਵੀ ਲਾਪਤਾ ਹਨ। ਕੌਂਸਲਰ ਅਧਿਕਾਰੀ ਹਸਪਤਾਲ ਵਿੱਚ ਮੌਜੂਦ ਹਨ ਅਤੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾ ਰਿਹਾ ਹੈ।