KBC 17 ‘ਚ ਆਉਣਗੇ ਦਿਲਜੀਤ ਦੋਸਾਂਝ, ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕਰਨਗੇ ਜਿੱਤੇ ਹੋਏ ਪੈਸੇ
ਅਦਾਕਾਰ ਅਤੇ ਸਿੰਗਰ ਦਿਲਜੀਤ ਦੋਸਾਂਝ ਅਮਿਤਾਭ ਬੱਚਨ ਦੇ ਸ਼ੋਅ KBC 17 ਵਿੱਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡਿਆ ਪਲੇਟਫਾਰਮ X ‘ਤੇ ਇੱਕ ਪੋਸਟ ਸਾਂਝੀ ਕਰ ਕੇ ਦਿੱਤੀ ਹੈ। ਦਿਲਜੀਤ ਨੇ ਕਿਹਾ ਹੈ ਕਿ ਇਸ ਦੌਰਾਨ ਉਹ ਜਿੰਨੀ ਵੀ ਰਕਮ (ਪੈਸੇ) ਜਿੱਤਣਗੇ ਉਹ ਸਾਰੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਦਾਨ ਕਰ ਦੇਣਗੇ।
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ, ਅਮਿਤਾਭ ਬੱਚਨ ਦੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ਵਿੱਚ ਆਉਣ ਲਈ ਤਿਆਰ ਹਨ। ਦਿਲਜੀਤ ਲਈ ਖਾਸ ਐਪੀਸੋਡ ਦੀ ਸ਼ੂਟਿੰਗ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ, ਪਰ ਇਸਦੇ ਪ੍ਰਸਾਰਣ ਦੀ ਅਜੇ ਤੱਕ ਅਧਿਕਾਰਿਕ ਤਾਰੀਖ ਜਾਰੀ ਨਹੀਂ ਕੀਤੀ ਗਈ। ਉਮੀਦ ਹੈ ਕਿ KBC ਦਾ ਇਹ ਐਪੀਸੋਡ ਜਲਦ ਹੀ ਪ੍ਰਸਾਰਿਤ ਕੀਤਾ ਜਾਵੇਗਾ।
ਦਰਅਸਲ ਦਿਲਜੀਤ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਨਾਲ X ‘ਤੇ ਗੱਲਬਾਤ ਕਰਦੇ ਹੋਏ ਕਈ ਪ੍ਰਸ਼ਨਾਂ ਦੇ ਜਵਾਬ ਦਿੱਤੇ। ਇੱਕ ਫੈਨ ਨੇ KBC ਦੇ ਅਨੁਭਵ ਬਾਰੇ ਪੁੱਛਿਆ, ਜਿਸ ‘ਤੇ ਦਿਲਜੀਤ ਨੇ ਜ਼ਿਆਦਾ ਵਿਸਥਾਰ ਨਹੀਂ ਦਿੱਤਾ, ਸਿਰਫ ਇਹ ਦੱਸਿਆ ਕਿ ਉਹ ਇਸ ਵਿੱਚ ਨੇਕ ਕੰਮ ਲਈ ਗਏ ਸਨ। ਦਿਲਜੀਤ ਨੇ ਲਿਖਿਆ, “ਇਹ ਪੰਜਾਬ ਵਿਚ ਆਏ ਹੜ੍ਹ ਲਈ ਹੈ।” ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਇਹ ਇਨਾਮੀ ਰਾਸ਼ੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਦੇਣਗੇ।