latest news World

Israel-Hamas ceasefire: ਇਜ਼ਰਾਈਲ ਤੇ ਹਮਾਸ ਟਰੰਪ ਦੀ ਸ਼ਾਂਤੀ ਯੋਜਨਾ ਤੇ ‘ਪਹਿਲੇ ਪੜਾਅ’ ਲਈ ਸਹਿਮਤ

Israel-Hamas ceasefire: ਇਜ਼ਰਾਈਲ ਤੇ ਹਮਾਸ ਟਰੰਪ ਦੀ ਸ਼ਾਂਤੀ ਯੋਜਨਾ ਤੇ ‘ਪਹਿਲੇ ਪੜਾਅ’ ਲਈ ਸਹਿਮਤ
  • PublishedOctober 9, 2025

Israel-Hamas ceasefire: ਇਜ਼ਰਾਈਲ ਅਤੇ ਹਮਾਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਾਂਤੀ ਯੋਜਨਾ ਦੇ ‘ਪਹਿਲੇ ਪੜਾਅ’ ਲਈ ਸਹਿਮਤ ਹੋ ਗਏ ਹਨ ਜਿਸ ਵਿੱਚ ਲੜਾਈ ਰੋਕਣ ਅਤੇ ਘੱਟੋ-ਘੱਟ ਕੁਝ ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਕਹੀ ਗਈ ਹੈ। ਇਸ ਨੂੰ ਦੋ ਸਾਲਾਂ ਤੋਂ ਚੱਲ ਰਹੀ ਜੰਗ ਰੋਕਣ ’ਚ ਸਫਲਤਾ ਵੱਲ ਇੱਕ ਕਦਮ ਮੰਨਿਆ ਜਾ ਰਿਹਾ ਹੈ।

ਯੋਜਨਾ ਤਹਿਤ ਹਮਾਸ ਆਗਾਮੀ ਦਿਨਾਂ ਵਿੱਚ ਫਲਸਤੀਨੀ ਕੈਦੀਆਂ ਦੇ ਬਦਲੇ ਸਾਰੇ 20 ਜ਼ਿੰਦਾ ਬੰਧਕਾਂ ਨੂੰ ਰਿਹਾਅ ਕਰੇਗਾ ਜਦੋਂ ਕਿ ਇਜ਼ਰਾਇਲੀ ਫੌਜ ਗਾਜ਼ਾ ਦੇ ਜ਼ਿਆਦਾਤਰ ਹਿੱਸਿਆਂ ਤੋਂ ਵਾਪਸੀ ਸ਼ੁਰੂ ਕਰੇਗੀ।

ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਪ੍ਰਮਾਤਮਾ ਦੀ ਮਦਦ ਨਾਲ ਅਸੀਂ ਉਨ੍ਹਾਂ ਸਾਰਿਆਂ ਨੂੰ ਘਰ ਲਿਆਵਾਂਗੇ।’’

ਹਮਾਸ ਨੇ ਵੱਖਰੇ ਤੌਰ ’ਤੇ ਕਿਹਾ ਕਿ ਇਹ ਕਰਾਰ ਇਜ਼ਰਾਈਲੀ ਫੌਜਾਂ ਦੀ ਵਾਪਸੀ ਯਕੀਨੀ ਬਣਾਏਗਾ ਅਤੇ ਨਾਲ ਹੀ ਸਹਾਇਤਾ ਸਮੱਗਰੀ ਦੀ ਐਂਟਰੀ ਅਤੇ ਬੰਧਕਾਂ ਤੇ ਕੈਦੀਆਂ ਦੇ ਵਟਾਂਦਰਾ ਵੀ ਯਕੀਨੀ ਹੋਵੇਗਾ।

ਹਾਲਾਂਕਿ ਸ਼ਾਂਤੀ ਯੋਜਨਾ ਦੇ ਕੁਝ ਹੋਰ ਵੀ ਗੁੰਝਲਦਾਰ ਪਹਿਲੂਆਂ ਜਿਵੇਂ ਕੀ ਹਮਾਸ ਹਥਿਆਰ ਛੱਡ ਦੇਵੇਗਾ ਅਤੇ ਗਾਜ਼ਾ ’ਤੇ ਕੌਣ ਸ਼ਾਸਨ ਕਰੇਗਾ, ਬਾਰੇ ਬੇਯਕੀਨੀ ਵੀ ਬਣੀ ਹੋਈ ਹੈ।

ਹਮਾਸ ਦੇ ਅਧਿਕਾਰੀਆਂ ਨੇ ਕਿਹਾ  ਕਿ ਲਗਪਗ 2,000 ਕੈਦੀ ਰਿਹਾਅ ਹੋਣਗੇ।  ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਗਾਜ਼ਾ ਪੱਟੀ ਵਿੱਚ ਸਹਾਇਤਾ ਦੇ ਪ੍ਰਵਾਹ ਲਈ ਪੰਜ ਸਰਹੱਦੀ ਲਾਂਘੇ ਖੋਲ੍ਹੇ ਜਾਣਗੇ, ਲਗਪਗ 2,000 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਦੋ ਸਾਲਾਂ ਦੀ ਜੰਗ ਨੂੰ ਖਤਮ ਕਰਨ ਲਈ ਅਮਰੀਕਾ-ਵਿਚੋਲਗੀ ਵਾਲੇ ਸਮਝੌਤੇ ਦੇ ਹਿੱਸੇ ਵਜੋਂ ਇਜ਼ਰਾਈਲੀ ਫੌਜ ਸੰਘਣੀ ਆਬਾਦੀ ਵਾਲੇ ਖੇਤਰਾਂ ਤੋਂ ਪਿੱਛੇ ਹਟ ਜਾਵੇਗੀ।