India latest news

ਹਿਮਾਚਲ ਸਰਕਾਰ ’ਚ ਮੰਤਰੀ ਵਿਕਰਮਾਦਿੱਤਿਆ ਸਿੰਘ ਚੰਡੀਗੜ੍ਹ ਦੀ ਅਮਰੀਨ ਸੇਖੋਂ ਨਾਲ ਵਿਆਹ ਬੰਧਨ ਵਿਚ ਬੱਝੇ

ਹਿਮਾਚਲ ਸਰਕਾਰ ’ਚ ਮੰਤਰੀ ਵਿਕਰਮਾਦਿੱਤਿਆ ਸਿੰਘ ਚੰਡੀਗੜ੍ਹ ਦੀ ਅਮਰੀਨ ਸੇਖੋਂ ਨਾਲ ਵਿਆਹ ਬੰਧਨ ਵਿਚ ਬੱਝੇ
  • PublishedSeptember 22, 2025

ਹਿਮਾਚਲ ਪ੍ਰਦੇਸ਼ ਦੇ PWD ਮੰਤਰੀ ਵਿਕਰਮਾਦਿੱਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਸੋਮਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਹਾਂ ਨੇ ਚੰਡੀਗੜ੍ਹ ਦੇ ਸੈਕਟਰ-11 ਸਥਿਤ ਗੁਰਦੁਆਰੇ ਵਿੱਚ ਲਾਵਾਂ ਲਈਆਂ। ਸਵੇਰੇ ਲਗਭਗ 11 ਵਜੇ ਦੋਹਾਂ ਪਰਿਵਾਰ ਗੁਰਦੁਆਰੇ ਪਹੁੰਚੇ। ਵਿਕਰਮਾਦਿੱਤਿਆ ਨੇ ਸ਼ੇਰਵਾਨੀ ਪਾਈ ਹੋਈ ਸੀ, ਜਦਕਿ ਅਮਰੀਨ ਨੇ ਖੂਬਸੂਰਤ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ।

ਗੁਰਦੁਆਰੇ ਵਿੱਚ ਵਿਆਹ ਦੀਆਂ ਰਸਮਾਂ ਬਹੁਤ ਸਾਦਗੀ ਨਾਲ ਪੂਰੀਆਂ ਹੋਈਆਂ। ਇਸ ਵਿੱਚ ਦੋਹਾਂ ਪੱਖਾਂ ਤੋਂ ਸਿਰਫ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਿਲ ਸਨ। ਵਿਕਰਮਾਦਿੱਤਿਆ ਦੇ ਨਾਲ ਉਹਨਾਂ ਦੀ ਮਾਂ ਪ੍ਰਤਿਭਾ ਸਿੰਘ, ਭੈਣ-ਭੈਣੋਈ ਅਤੇ ਕੁਝ ਦੋਸਤ ਮੌਜੂਦ ਸਨ। ਦੋਵੇਂ ਪਰਿਵਾਰ ਇਸ ਮੌਕੇ ਕਾਫੀ ਖੁਸ਼ ਨਜ਼ਰ ਆਏ।

ਹੁਣ ਚੰਡੀਗੜ੍ਹ ਦੇ ਸੈਕਟਰ-2 ਸਥਿਤ ਅਮਰੀਨ ਦੇ ਘਰ ਸਮਾਰੋਹ ਹੋਵੇਗਾ। ਇਸ ਤੋਂ ਬਾਅਦ ਸ਼ਾਮ ਨੂੰ ਵਿਕਰਮਾਦਿੱਤਿਆ ਸਿੰਘ ਆਪਣੀ ਪਤਨੀ ਅਮਰੀਨ ਦੇ ਨਾਲ ਸ਼ਿਮਲਾ ਵਾਪਸ ਜਾਣਗੇ। ਸ਼ਿਮਲਾ ਦੇ ਹੋਲੀ ਲੌਜ਼ ਵਿੱਚ ਵਧੂ ਪ੍ਰਵੇਸ਼ ਦਾ ਸਮਾਰੋਹ ਹੋਵੇਗਾ।

ਜਾਣੋ ਅਮਰੀਨ ਕੌਰ ਬਾਰੇ?

ਅਮਰੀਨ ਕੌਰ ਸਰਦਾਰ ਜੋਤਿੰਦਰ ਸਿੰਘ ਸੇਖੋ ਅਤੇ ਓਪਿੰਦਰ ਕੌਰ ਦੀ ਬੇਟੀ ਹਨ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਾਈਕੌਲੌਜੀ ਦੀ ਅਸਿਸਟੈਂਟ ਪ੍ਰੋਫੈਸਰ ਹਨ। ਅਮਰੀਨ ਨੇ ਸਾਈਕੋਲੋਜੀ ਵਿੱਚ ਪੀਐਚਡੀ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਗਲਿਸ਼ ਅਤੇ ਮਨੋਵਿਗਿਆਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਸੀ। ਉਹ ਹਾਰਵਰਡ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕਰ ਚੁੱਕੀ ਹਨ।