latest news World

Gurpatwant Singh Pannun ਮਾਮਲਾ: Nikhil Gupta ਨੇ ਦੋਸ਼ ਕਬੂਲੇ, 24 ਸਾਲ ਸਜ਼ਾ

Gurpatwant Singh Pannun ਮਾਮਲਾ: Nikhil Gupta ਨੇ ਦੋਸ਼ ਕਬੂਲੇ, 24 ਸਾਲ ਸਜ਼ਾ
  • PublishedFebruary 14, 2026

ਖਾਲਿਸਤਾਨੀ ਪੱਖੀ ਅਤੇ ਸਿੱਖਸ ਫਾਰ ਜਸਟਿਸ’ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਤਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਅਮਰੀਕੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। 54 ਸਾਲਾ ਨਿਖਿਲ ਗੁਪਤਾ ਨੇ ਨਿਊਯਾਰਕ ਦੀ ਮੈਨਹਟਨ ਫੈਡਰਲ ਅਦਾਲਤ ਵਿੱਚ ਮੰਨਿਆ ਕਿ ਉਹ ਇਸ ਸਾਜ਼ਿਸ਼ ਦਾ ਹਿੱਸਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 24 ਸਾਲ ਤਕ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਦਾ ਰਸਮੀ ਐਲਾਨ 29 ਮਈ ਨੂੰ ਜੱਜ ਵਿਕਟਰ ਮਾਰੇਰੋ ਵੱਲੋਂ ਕੀਤਾ ਜਾਵੇਗਾ।

ਅਮਰੀਕੀ ਜਾਂਚ ਏਜੰਸੀ FBI ਅਤੇ ਨਿਆਂ ਵਿਭਾਗ ਮੁਤਾਬਕ ਨਿਖਿਲ ਗੁਪਤਾ ’ਤੇ ਦੋਸ਼ ਸੀ ਕਿ ਉਸ ਨੇ ਇੱਕ ਭਾਰਤੀ ਸਰਕਾਰੀ ਅਧਿਕਾਰੀ (ਜਿਸ ਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ ਸੀ) ਦੇ ਨਿਰਦੇਸ਼ਾਂ ’ਤੇ ਅਮਰੀਕੀ ਧਰਤੀ ’ਤੇ ਪੰਨੂ ਨੂੰ ਮਾਰਨ ਲਈ 1 ਲੱਖ ਡਾਲਰ ਦੀ ਸੁਪਾਰੀ ਦਿੱਤੀ ਸੀ। ਨਿਖਿਲ ਨੇ ਇਸ ਸਬੰਧੀ ਇੱਕ ਜਣੇ ਨਾਲ ਸੰਪਰਕ ਕੀਤਾ ਸੀ, ਜੋ ਅਸਲ ਵਿੱਚ ਅਮਰੀਕੀ ਏਜੰਸੀਆਂ ਦਾ ਇੱਕ ਅੰਡਰਕਵਰ ਏਜੰਟ ਨਿਕਲਿਆ। ਨਿਖਿਲ ਨੇ ਜੂਨ 2023 ਵਿੱਚ ਇਸ ਕੰਮ ਲਈ 15,000 ਡਾਲਰ ਦੀ ਐਡਵਾਂਸ ਰਕਮ ਵੀ ਅਦਾ ਕੀਤੀ ਸੀ।