Goa nightclub fire: ਅਦਾਲਤ ਨੇ ਕਲੱਬ ਮਾਲਕਾਂ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
ਗੋਆ ਦੇ ਨਾਈਟ ਕਲੱਬ ਵਿੱਚ ਅੱਗ ਲੱਗਣ ਦੇ ਮਾਮਲੇ ’ਚ ਅਦਾਲਤ ਨੇ ਲੂਥਰਾਂ ਭਰਾਵਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਗੋਆ ਦੀ ਇੱਕ ਅਦਾਲਤ ਨੇ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਹਨ, ਜੋ ਕਿ ‘ਬਿਰਚ ਬਾਏ ਰੋਮੀਓ ਲੇਨ’ (Birch by Romeo Lane) ਨਾਈਟ ਕਲੱਬ ਦੇ ਮਾਲਕ ਹਨ, ਜਿੱਥੇ ਪਿਛਲੇ ਸਾਲ ਦਸੰਬਰ ਵਿੱਚ ਲੱਗੀ ਭਿਆਨਕ ਅੱਗ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ।
ਉੱਤਰੀ ਗੋਆ ਦੇ ਪਿੰਡ ਅਰਪੋਰਾ ਸਥਿਤ ਇਸ ਨਾਈਟ ਕਲੱਬ ਵਿੱਚ 6 ਦਸੰਬਰ 2025 ਨੂੰ ਅੱਗ ਲੱਗੀ ਸੀ, ਉਸ ਦੌਰਾਨ ਉੱਥੇ ਡਾਂਸ ਪਾਰਟੀ ਚੱਲ ਰਹੀ ਸੀ। ਇਸ ਘਟਨਾ ਵਿੱਚ ਲਗਪਗ 50 ਲੋਕ ਜ਼ਖਮੀ ਹੋਏ ਸਨ। ਪੀੜਤ ਪਰਿਵਾਰਾਂ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਵਿਸ਼ਨੂੰ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਫੈਸਲੇ ਨੂੰ ਇਨਸਾਫ਼ ਲਈ ਲੜ ਰਹੇ ਪੀੜਤਾਂ ਦੇ ਵਾਰਸਾਂ ਦੀ ਜਿੱਤ ਦੱਸਿਆ।
ਲੂਥਰਾ ਭਰਾ, ਜੋ ਘਟਨਾ ਤੋਂ ਬਾਅਦ ਥਾਈਲੈਂਡ ਭੱਜ ਗਏ ਸਨ ਅਤੇ 17 ਦਸੰਬਰ ਨੂੰ ਉਸ ਦੇਸ਼ ਤੋਂ ਡਿਪੋਰਟ ਕੀਤੇ ਗਏ ਸਨ, ਇਸ ਵੇਲੇ ਉੱਤਰੀ ਗੋਆ ਦੀ ਕੋਲਵਾਲ ਕੇਂਦਰੀ ਜੇਲ੍ਹ ਵਿੱਚ ਬੰਦ ਹਨ।