India latest news

Goa night club fire: ਗੋਆ ਦੇ ਕਲੱਬ ’ਚ ਅੱਗ ਕਾਰਨ 25 ਮੌਤਾਂ

Goa night club fire: ਗੋਆ ਦੇ ਕਲੱਬ ’ਚ ਅੱਗ ਕਾਰਨ 25 ਮੌਤਾਂ
  • PublishedDecember 7, 2025

ਗੋਆ ਦੇ ਅਰਪੋਰਾ ਸਥਿਤ ਇੱਕ ਕਲੱਬ ਵਿੱਚ ਲੱਗੀ ਭਿਆਨਕ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ, ਜਿਨ੍ਹਾਂ ਵਿੱਚੋਂ 4 ਦੀ ਪਛਾਣ ਸੈਲਾਨੀਆਂ ਵਜੋਂ ਅਤੇ 14 ਦੀ ਸਟਾਫ਼ ਮੈਂਬਰਾਂ ਵਜੋਂ ਹੋਈ ਹੈ। ਗੋਆ ਪੁਲੀਸ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਸੱਤ ਲਾਸ਼ਾਂ ਦੀ ਪਛਾਣ ਹੋਣੀ ਅਜੇ ਬਾਕੀ ਹੈ।

ਪੁਲਿਸ ਨੇ ਕਿਹਾ, “ਉੱਤਰੀ ਗੋਆ ਦੇ ਅਰਪੋਰਾ ਸਥਿਤ ‘ਬਿਰਚ ਬਾਏ ਰੋਮੀਓ ਲੇਨ’ ਵਿੱਚ ਇੱਕ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 4 ਸੈਲਾਨੀ, 14 ਸਟਾਫ਼ ਮੈਂਬਰ ਸਨ ਅਤੇ 7 ਦੀ ਪਛਾਣ ਹੋਣੀ ਬਾਕੀ ਹੈ। ਛੇ ਵਿਅਕਤੀ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਜਾਂਚ ਜਾਰੀ ਹੈ। ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।”