latest news Punjab

Dunki route : ਇੰਗਲਿਸ਼ ਚੈਨਲ ਵਿੱਚ ‘ਡੰਕੀ’ ਵਾਲੀ ਕਿਸ਼ਤੀ ਪਲਟਣ ਤੋਂ ਬਾਅਦ ਜਲੰਧਰ ਦਾ ਨੌਜਵਾਨ ਲਾਪਤਾ

Dunki route : ਇੰਗਲਿਸ਼ ਚੈਨਲ ਵਿੱਚ ‘ਡੰਕੀ’ ਵਾਲੀ ਕਿਸ਼ਤੀ ਪਲਟਣ ਤੋਂ ਬਾਅਦ ਜਲੰਧਰ ਦਾ ਨੌਜਵਾਨ ਲਾਪਤਾ
  • PublishedOctober 6, 2025
ਜਲੰਧਰ ਦਾ ਇੱਕ ਨੌਜਵਾਨ ਡੰਕੀ ਰੂਟ ਰਾਹੀਂ ਫਰਾਂਸ ਤੋਂ ਇੰਗਲੈਂਡ ਜਾਣ ਦੌਰਾਨ ਲਾਪਤਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ  ਲਗਪਗ 80 ਦੇ ਕਰੀਬ ਹੋਰ ਨੌਜਵਾਨਾਂ ਨਾਲ ਇੱਕ ਕਿਸ਼ਤੀ ਵਿਚ ਸਵਾਰ ਸੀ, ਜੋ ਕਿ ਜਿਹੜੀ ਇੰਗਲੈਂਡ ਜਾ ਰਹੀ ਸੀ। ਇੱਕ ਅਕਤੂਬਰ ਨੂੰ ਇੰਗਲਿਸ਼ ਚੈਨਲ ਵਿੱਚ  ਇਹ ਕਿਸ਼ਤੀ ਪਲਟਣ ਤੋਂ ਬਾਅਦ ਜਲੰਧਰ ਦੇ ਪਿੰਡ ਭਟਨੂਰ ਲੁਬਾਣ ਦਾ ਨੌਜਵਾਨ ਲਾਪਤਾ ਹੈ।

ਪੀੜਤ ਦੀ ਪਛਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੇ ਪਰਿਵਾਰ ਨੂੰ ਅਗਲੇ ਦਿਨ 2 ਅਕਤੂਬਰ ਨੂਰ ਇਸ ਦੁਖਾਂਤਕ ਘਟਨਾ ਬਾਰੇ ਪਤਾ ਲੱਗਾ, ਜਦੋਂ ਕਿਸ਼ਤੀ ਵਿੱਚੋ ਬਚੇ ਹੋਏ ਇਕ ਵਿਅਕਤੀ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ।