India latest news

ਦਿੱਲੀ ਕਾਰ ਧਮਾਕਾ: ਐੱਨ ਆਈ ਏ ਵੱਲੋਂ ਆਈ-20 ਦਾ ਮਾਲਕ ਗ੍ਰਿਫ਼ਤਾਰ

ਦਿੱਲੀ ਕਾਰ ਧਮਾਕਾ: ਐੱਨ ਆਈ ਏ ਵੱਲੋਂ ਆਈ-20 ਦਾ ਮਾਲਕ ਗ੍ਰਿਫ਼ਤਾਰ
  • PublishedNovember 16, 2025

ਲਾਲ ਕਿਲੇ ਨੇੜੇ ਕਾਰ ਧਮਾਕਾ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨ ਆਈ ਏ ) ਨੇ ਅੱਜ ਇੱਕ ਕਸ਼ਮੀਰ ਵਾਸੀ ਅਮੀਰ ਰਾਸ਼ਿਦ ਅਲੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਫਿਦਾਇਨ ਹਮਲਾਵਰ ਨਾਲ ਮਿਲ ਕੇ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਉਸ ਦੀ ਆਈ 20 ਕਾਰ ਦਿੱਲੀ ਧਮਾਕੇ ਵਿਚ ਵਰਤੀ ਗਈ ਸੀ। ਇਸ ਕਾਰਨ 12 ਜਣੇ ਮਾਰੇ ਗਏ ਸਨ ਤੇ 32 ਹੋਰ ਜ਼ਖਮੀ ਹੋ ਗਏ ਸਨ। ਐਨ ਆਈ ਏ ਖੁਲਾਸਾ ਕੀਤਾ ਕਿ ਉਮਰ ਤੇ ਅਮੀਰ ਨੇ ਮਿਲ ਕੇ ਸਾਜ਼ਿਸ਼ ਰਚੀ ਸੀ।

ਇਨ੍ਹਾਂ ਨੇ ਓਐਲਐਕਸ ਜ਼ਰੀਏ ਕਾਰ ਦਾ ਸੌਦਾ ਕੀਤਾ ਸੀ। ਇਸ ਤੋਂ ਪਹਿਲਾਂ ਫਰੀਦਾਬਾਦ ਦੇ ਕਾਰਾਂ ਦੀ ਸੇਲ ਪਰਚੇਜ਼ ਦਾ ਕੰਮ ਕਰਨ ਵਾਲੇ ਨੇ ਜਾਂਚ ਏਜੰਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਤੋਂ ਜੋ ਕਾਰ ਖਰੀਦੀ ਗਈ ਸੀ। ਉਸ ਨੇ ਆਪਣੀ ਆਈਡੀ ਦਿੱਤੀ ਸੀ ਤੇ ਇਸ ਵਿਚ ਪਤਾ ਪੁਲਵਾਮਾ ਦਾ ਦਿੱਤਾ ਗਿਆ ਸੀ।

ਸੁਰੱਖਿਆ ਬਲਾਂ ਨੇ ਲਾਲ ਕਿਲ੍ਹੇ ਦੇ ਬਾਹਰ ਵਿਸਫੋਟਕਾਂ ਨਾਲ ਲੱਦੀ ਕਾਰ ਚਲਾਉਣ ਵਾਲੇ ਡਾ. ਉਮਰ ਨਬੀ ਦਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚਲਾ ਘਰ ਢਾਹ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਘਰ ਢਾਹੁਣ ਦੀ ਕਾਰਵਾਈ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਕੀਤੀ ਗਈ। ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।