Delhi India latest news

ਦਿੱਲੀ ਵਿੱਚ ਪ੍ਰਦੂਸ਼ਣ ਰੈੱਡ ਜ਼ੋਨ ’ਚ ਪੁੱਜਿਆ; ਏ ਕਿਊ ਆਈ 400 ਤੋਂ ਪਾਰ

ਦਿੱਲੀ ਵਿੱਚ ਪ੍ਰਦੂਸ਼ਣ ਰੈੱਡ ਜ਼ੋਨ ’ਚ ਪੁੱਜਿਆ; ਏ ਕਿਊ ਆਈ 400 ਤੋਂ ਪਾਰ
  • PublishedNovember 8, 2025

ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਅੱਜ ਰੈੱਡ ਜ਼ੋਨ ਵਿਚ ਪੁੱਜ ਗਿਆ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਅੱਜ 400 ਦੇ ਅੰਕੜੇ ਨੂੰ ਪਾਰ ਕਰ ਗਿਆ ਜਿਸ ਨਾਲ ਰਾਸ਼ਟਰੀ ਰਾਜਧਾਨੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਬਣ ਗਈ ਹੈ। ਇਹ ਵੀ ਪੇਸ਼ੀਨਗੋਈ ਕੀਤੀ ਗਈ ਹੈ ਕਿ ਦਿੱਲੀ ਤੇ ਨਾਲ ਦੇ ਨਾਲ ਦੇ ਖੇਤਰਾਂ ਵਿਚ ਆਉਣ ਵਾਲੇ ਦਿਨਾਂ ਵਿਚ ਪ੍ਰਦੂੁਸ਼ਣ ਦਾ ਪੱਧਰ ਵਧੇਗਾ। ਇਹ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਵਿਚ ਅੱਜ ਤੇ ਬੀਤੇ ਦਿਨੀਂ ਪਰਾਲੀ ਸਾੜਨ ਦੇ ਕੇਸਾਂ ਵਿਚ ਵੀ ਵਾਧਾ ਹੋਇਆ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) 361 ਰਿਹਾ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਰਾਜਧਾਨੀ ਭਰ ਦੇ 38 ਨਿਗਰਾਨੀ ਸਟੇਸ਼ਨਾਂ ਤੋਂ ਸੀਪੀਸੀਬੀ ਦੇ ਸਮੀਰ ਐਪ ਡੇਟਾ ਅਨੁਸਾਰ ਵਜ਼ੀਰਪੁਰ ਵਿੱਚ ਏ ਕਿਊ ਆਈ 420, ਬੁਰਾੜੀ ਵਿੱਚ 418, ਵਿਵੇਕ ਵਿਹਾਰ ’ਚ 411, ਅਲੀਪੁਰ ਵਿਚ 404, ਆਈਟੀਓ ਵਿਚ 402, ਨਹਿਰੂ ਨਗਰ ਵਿਚ 406 ਦਰਜ ਕੀਤਾ ਗਿਆ।