ਡੱਲਾਸ-ਖੇਤਰ ਦੇ ਦੋ ਹਵਾਈ ਅੱਡਿਆਂ ’ਤੇ ਟੈਲੀਕਾਮ ਦੀ ਸਮੱਸਿਆ ਕਾਰਨ 1,800 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ ਅਤੇ ਸੈਂਕੜੇ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਚਿਤਾਵਨੀ ਜਾਰੀ ਕੀਤੀ ਹੈ। ਇਹ ਸਮੱਸਿਆ ਆਉਣ ਤੋਂ ਬਾਅਦ ਅਮਰੀਕਨ ਏਅਰਲਾਈਨਜ਼ ਨੇ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਅਤੇ 500 ਤੋਂ ਵੱਧ ਦੇਰੀ ਨਾਲ ਚੱਲੀਆਂ। ਇਹ ਸਾਰੀਆਂ ਉਡਾਣਾਂ ਡੱਲਾਸ ਟੈਲੀਕਾਮ ਆਊਟੇਜ ਨਾਲ ਜੁੜੀਆਂ ਹੋਈਆਂ ਸਨ।
ਤਕਨੀਕੀ ਖਰਾਬੀ ਕਾਰਨ Dallas ਹਵਾਈ ਅੱਡੇ ’ਤੇ 1,800 ਤੋਂ ਵੱਧ ਉਡਾਣਾਂ ਪ੍ਰਭਾਵਿਤ
