latest news Punjab

CM ਮਾਨ ਦੇ ਵਾਇਰਲ ਕੀਤੇ ਫਰਜ਼ੀ ਵੀਡੀਓ ਦਾ ਮਾਮਲਾ, ਅਦਾਲਤ ਨੇ ਜਾਰੀ ਕੀਤਾ ਨਵਾਂ ਹੁਕਮ

CM ਮਾਨ ਦੇ ਵਾਇਰਲ ਕੀਤੇ ਫਰਜ਼ੀ ਵੀਡੀਓ ਦਾ ਮਾਮਲਾ, ਅਦਾਲਤ ਨੇ ਜਾਰੀ ਕੀਤਾ ਨਵਾਂ ਹੁਕਮ
  • PublishedOctober 24, 2025

ਮੁੱਖ ਮੰਤਰੀ ਮਾਨ ਦੇ ਵਾਇਰਲ ਕੀਤੇ ਗਏ ਫਰਜ਼ੀ ਵੀਡੀਓ ਦਾ ਮਾਮਲੇ ਵਿੱਚ  ਮੁਹਾਲੀ ਅਦਾਲਤ ਨੇ ਮਾਮਲੇ ਵਿੱਚ ਨਵਾਂ ਹੁਕਮ ਜਾਰੀ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਇਤਰਾਜ਼ਯੋਗ ਡੀਪਫੇਕ ਵੀਡੀਓ ਪੋਸਟ ਕਰਨ ਵਾਲੇ ਸਾਰੇ ਖਾਤਿਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ।

ਅਦਾਲਤ ਨੇ ਫੇਸਬੁੱਕ, ਐਕਸ, ਯੂਟਿਊਬ, ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਇਨ੍ਹਾਂ ਖਾਤਿਆਂ ਤੋਂ ਪੋਸਟ ਕੀਤੇ ਗਏ ਵੀਡੀਓ 24 ਘੰਟਿਆਂ ਦੇ ਅੰਦਰ ਹਟਾਉਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਸਾਰੇ ਔਨਲਾਈਨ ਪਲੇਟਫਾਰਮਾਂ ਨੂੰ ਸਾਈਬਰ ਕ੍ਰਾਈਮ ਵਿਭਾਗ ਤੋਂ ਸੂਚਨਾ ਮਿਲਣ ‘ਤੇ ਸਾਰੀਆਂ ਸਮਾਨ ਜਾਂ ਇੱਕੋ ਜਿਹੀਆਂ ਇਤਰਾਜ਼ਯੋਗ ਪੋਸਟਾਂ ਨੂੰ ਤੁਰੰਤ ਹਟਾਉਣ ਅਤੇ ਬਲਾਕ ਕਰਨ ਦਾ ਹੁਕਮ ਦਿੱਤਾ। ਗੂਗਲ ਨੂੰ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਅਜਿਹੀ ਸਮੱਗਰੀ ਸਰਚ ਨਤੀਜਿਆਂ ਵਿੱਚ ਨਾ ਦਿਖਾਈ ਦੇਵੇ।