Canada latest news World

Canadian Paraglider: ਧੌਲਾਧਰ ਪਹਾੜੀਆਂ ਦੀ ਤਲਹਟੀ ਤੋਂ ਮਿਲੀ Canadian ਪੈਰਾਗਲਾਈਡਰ ਮੇਗਨ ਐਲਿਜ਼ਾਬੈਥ ਦੀ ਲਾਸ਼

Canadian Paraglider: ਧੌਲਾਧਰ ਪਹਾੜੀਆਂ ਦੀ ਤਲਹਟੀ ਤੋਂ ਮਿਲੀ Canadian ਪੈਰਾਗਲਾਈਡਰ ਮੇਗਨ ਐਲਿਜ਼ਾਬੈਥ ਦੀ ਲਾਸ਼
  • PublishedOctober 21, 2025

Canadian Paraglider: ਹਿਮਾਚਲ ਪ੍ਰਦੇਸ਼ ਦੇ ਧੌਲਾਧਰ ਪਹਾੜੀਆਂ ‘ਚ ਲਾਪਤਾ ਹੋਈ ਕੈਨੇਡੀਅਨ ਪੈਰਾਗਲਾਈਡਰ ਪਾਇਲਟ ਮੇਗਨ ਐਲਿਜ਼ਾਬੈਥ ਰੌਬਰਟਸ ਦੀ ਲਾਸ਼ ਮਿਲੀ ਹੈ। ਉਸਦੀ ਲਾਸ਼ ਧੌਲਾਧਰ ਪਹਾੜੀਆਂ ਦੀ ਤਲਹਟੀ ਤੋਂ ਬਰਾਮਦ ਕੀਤੀ ਗਈ। ਕਾਂਗੜਾ ਦੇ ਏਡੀਐੱਮ ਸ਼ਿਲਪੀ ਵੈਕਟਾ ਨੇ ਦੱਸਿਆ ਕਿ 19 ਅਕਤੂਬਰ ਨੂੰ ਸੂਚਨਾ ਮਿਲੀ ਸੀ ਕਿ 27 ਸਾਲਾ ਓਟਾਵਾ ਨਿਵਾਸੀ ਮੇਗਨ ਐਲਿਜ਼ਾਬੈਥ ਨੇ ਬੀਰ-ਬਿਲਿੰਗ ਤੋਂ ਇੱਕ ਸੋਲੋ ਫਲਾਈਟ ਲਈ ਸੀ ਪਰ ਉਡਾਣ ਦੌਰਾਨ, ਉਹ ਉੱਚਾਈ ਵਿੱਚ ਆਪਣਾ ਰਸਤਾ ਭੁੱਲ ਗਈ ਤੇ ਧੌਲਾਧਰ ਪਹਾੜਾਂ ‘ਚ ਲਾਪਤਾ ਹੋ ਗਈ।

ਸੂਚਨਾ ਮਿਲਣ ‘ਤੇ, ਪ੍ਰਸ਼ਾਸਨ ਨੇ ਆਦਿ ਹਿਮਾਨੀ ਚਾਮੁੰਡਾ ਪਹਾੜੀਆਂ ਲਈ ਇੱਕ ਬਚਾਅ ਟੀਮ ਭੇਜੀ। ਸਵੇਰੇ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਗਈ। ਸੰਘਣੇ ਬੱਦਲਾਂ ਅਤੇ ਖੇਤਰ ਵਿੱਚ ਉੱਚਾਈ ਕਾਰਨ ਇਹ ਕਾਰਵਾਈ ਬਹੁਤ ਮੁਸ਼ਕਲ ਸੀ। ਹੈਲੀਕਾਪਟਰ ਲੈਂਡ ਕਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਟੀਮ ਨੂੰ ਏਅਰਡ੍ਰੌਪ ਕਰਨਾ ਪਿਆ।

ਵਿਆਪਕ ਯਤਨਾਂ ਤੋਂ ਬਾਅਦ, ਟੀਮ ਨੇ ਮਹਿਲਾ ਪੈਰਾਗਲਾਈਡਰ ਨੂੰ ਮ੍ਰਿਤ ਹਾਲਤ ਵਿਚ ਲੱਭ ਲਿਆ। ਲਾਸ਼ ਨੂੰ ਕਾਂਗੜਾ ਲਿਆਂਦਾ ਗਿਆ ਅਤੇ ਟਾਂਡਾ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਰੱਖਿਆ ਗਿਆ। ਏਡੀਐੱਮ ਸ਼ਿਲਪੀ ਵੇਕਟਾ ਨੇ ਕਿਹਾ ਕਿ ਕਿਉਂਕਿ ਉਹ ਇੱਕ ਸੋਲੋ ਫਲਾਈਟ ਸੀ, ਇਸ ਲਈ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

ਰੈਸਕਿਊ ਆਪ੍ਰੇਸ਼ਨ
ਮੇਗਨ ਐਲਿਜ਼ਾਬੈਥ ਰੌਬਰਟਸ ਨੇ ਸ਼ਨੀਵਾਰ ਸਵੇਰੇ ਲਗਭਗ 9:45 ਵਜੇ ਬੀਡ-ਬਿਲਿੰਗ ਤੋਂ ਉਡਾਣ ਭਰੀ। ਉਸ ਦੇ ਲਾਪਤਾ ਹੋਣ ਦੀ ਰਿਪੋਰਟ ਆਉਣ ਤੋਂ ਤੁਰੰਤ ਬਾਅਦ ਇੱਕ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਪ੍ਰਸ਼ਾਸਨ ਨੂੰ ਡਰ ਸੀ ਕਿ ਉਹ ਉੱਪਰੀ ਧਰਮਸ਼ਾਲਾ ਜਾਂ ਟ੍ਰਾਈਂਡ ਖੇਤਰ ਵਿੱਚ ਫਸ ਸਕਦੀ ਹੈ।

ਜਦੋਂ ਉਹ ਨਿਰਧਾਰਤ ਸਮੇਂ ‘ਤੇ ਉਤਰਨ ਵਿੱਚ ਅਸਫਲ ਰਹੀ ਤਾਂ ਬੀਡ ਪੈਰਾਗਲਾਈਡਿੰਗ ਐਸੋਸੀਏਸ਼ਨ (ਬੀਪੀਏ) ਨੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ। ਇੱਕ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਕਾਂਗੜਾ ਦੇ ਏਡੀਐੱਮ ਸ਼ਿਲਪੀ ਵੇਕਟਾ ਨੇ ਕਿਹਾ ਕਿ ਬੀਪੀਏ ਨੂੰ ਇੱਕ ਨਿੱਜੀ ਹੈਲੀਕਾਪਟਰ ਦੀ ਵਰਤੋਂ ਕਰਕੇ ਖੋਜ ਕਾਰਜ ਕਰਨ ਲਈ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਸੀ। ਖੋਜ ਕਾਰਜ ਬੀਡ-ਬਿਲਿੰਗ ਤੋਂ ਧਰਮਸ਼ਾਲਾ ਤੱਕ ਸ਼ੁਰੂ ਹੋਇਆ।

ਐਤਵਾਰ ਸਵੇਰੇ ਨਿੱਜੀ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਹਵਾਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ, ਜਦੋਂ ਕਿ ਸਥਾਨਕ ਪ੍ਰਸ਼ਾਸਨ ਪੁਲਸ, ਬੀਪੀਏ ਮੈਂਬਰ ਤੇ ਪਹਾੜੀ ਬਚਾਅ ਟੀਮਾਂ ਵੀ ਜ਼ਮੀਨ ‘ਤੇ ਖੋਜ ‘ਚ ਸ਼ਾਮਲ ਸਨ। ਉਸਦੀ ਲਾਸ਼ ਬਾਅਦ ‘ਚ ਧੌਲਾਧਰ ਰੇਂਜ ਦੀਆਂ ਤਲਹਟੀਆਂ ‘ਚ ਮਿਲੀ।