latest news World

Canada School Shooting: ਕੈਨੇਡਾ ਦੇ ਸਕੂਲ ਵਿੱਚ ਗੋਲੀਬਾਰੀ; 10 ਦੀ ਮੌਤ, 25 ਜ਼ਖਮੀ

Canada School Shooting: ਕੈਨੇਡਾ ਦੇ ਸਕੂਲ ਵਿੱਚ ਗੋਲੀਬਾਰੀ; 10 ਦੀ ਮੌਤ, 25 ਜ਼ਖਮੀ
  • PublishedFebruary 11, 2026

ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪਾਸੇ ਸ਼ਾਂਤ ਖੇਤਰ ਵਜੋਂ ਜਾਣੇ ਜਾਂਦੇ ਇਲਾਕੇ ਦੇ ਹਾਇਰ ਸੈਕੰਡਰੀ ਸਕੂਲ ’ਚ ਬੰਦੂਕਧਾਰੀ ਵਲੋਂ ਕੀਤੀ ਗੋਲੀਬਾਰੀ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਅਨੁਸਾਰ ਹਮਲਾਵਰ ਬੰਦੂਕਧਾਰੀ ਔਰਤ ਦੀ ਵੀ ਮੌਤ ਹੋ ਗਈ ਹੈ। ਕਰੀਬ 25 ਹੋਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਹਨ।ਇਸ ਤੋਂ ਪਹਿਲਾਂ ਟੰਬਲਰ ਰਿੱਜ ਪੁਲੀਸ ਵਲੋਂ ਲੋਕਾਂ ਨੂੰ ਜਾਨਾਂ ਬਚਾਉਣ ਲਈ ਘਰਾਂ ਦੇ ਅੰਦਰ ਜਾਂ ਸੁਰੱਖਿਅਤ ਥਾਵਾਂ ਤੇ ਲੁਕੇ ਰਹਿਣ ਬਾਰੇ ਚੌਕਸੀ ਜਾਰੀ ਕੀਤੀ ਗਈ ਸੀ। ਬੀ ਸੀ ਰਾਇਲ ਕੈਨੇਡੀਅਨ ਮਾਂਉਟਿਡ ਪੁਲੀਸ ਅਨੁਸਾਰ ਪੁਲੀਸ ਨੂੰ ਮੰਗਲਵਾਰ ਦੁਪਹਿਰੇ ਡੇਢ ਵਜੇ ਟੰਬਲਰ ਰਿੱਜ ਸਕੂਲ ਵਿੱਚ ਕਿਸੇ ਬੰਦੂਕਧਾਰੀ ਦੇ ਬਾਰੇ ਸੂਚਨਾ ਮਿਲੀ ਸੀ, ਮੌਕੇ ’ਤੇ ਪਹੁੰਚਣ ਤੱਕ 7ਵੀਂ ਤੋਂ 12 ਤੱਕ ਦੇ ਕਈ ਵਿਦਿਆਰਥੀਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਸੀ, ਜਿੰਨਾਂ ਚੋਂ ਕੁਝ ਦੀ ਮੌਤ ਹੋ ਚੁੱਕੀ ਸੀ।

ਉੱਤਰੀ ਖੇਤਰ ਬੀਸੀ ਦੀ ਪੁਲੀਸ ਦੇ ਸੁਪਰਡੈਂਟ ਕੈਨ ਫਲੌਇਡ ਅਨੁਸਾਰ ਪੁਲੀਸ ਸਕੂਲ ਪਹੁੰਚੀ ਤਾਂ ਉੱਥੇ 6 ਵਿਦਿਆਰਥੀਆਂ ਤੇ ਬੰਦੂਕਧਾਰੀ ਦੀ ਮੌਤ ਹੋ ਚੁੱਕੀ ਸੀ, ਇੱਕ ਜ਼ਖ਼ਮੀ ਮੁਢਲੀ ਡਾਕਟਰੀ ਮਦਦ ਦੌਰਾਨ ਦਮ ਤੋੜ ਗਿਆ, 3 ਗੰਭੀਰ ਜ਼ਖ਼ਮੀਆਂ ਨੂੰ ਹਵਾਈ ਐਂਬਲੈਂਸ ਰਾਹੀਂ ਵੱਡੇ ਹਸਪਤਾਲ ਭੇਜਿਆ ਗਿਆ ਹੈ