ਮੁੜ ਸੁਰਖੀਆਂ ‘ਚ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਹਾਲੀਵੁੱਡ ਪੌਪ ਸਟਾਰ ਕੇਟੀ ਪੈਰੀ ਨਾਲ ਤਸਵੀਰਾਂ ਵਾਈਰਲ
Justin Trudeau: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਵਾਰ ਮੁੜ ਤੋਂ ਸੁਰਖੀਆਂ ਦੇ ਵਿੱਚ ਹਨ। ਉਹਨਾਂ ਤੇ ਹਾਲੀਵੁੱਡ ਪੌਪ ਸਟਾਰ ਕੇਟੀ ਪੈਰੀ ਦੀ ਰੋਮਾਂਸ ਦੀਆਂ ਖਬਰਾਂ ਅੱਜਕੱਲ ਇੰਟਰਨੈੱਟ ‘ਤੇ ਵਾਈਰਲ ਹੋ ਰਹੀਆਂ ਹਨ ਜਿੱਥੇ ਦੋਹਾਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਖੋਏ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ ਅਤੇ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਸਤੰਬਰ 2025 ਵਿੱਚ, ਦੋਹਾਂ ਨੂੰ ਕੈਲੀਫ਼ੋਰਨੀਆ ਦੇ ਸਾਂਤ ਬਾਰਬਰਾ ਵਿੱਚ ਪੈਰੀ ਦੀ ਯਾਟ ‘Caravelle’ ‘ਤੇ ਇਕੱਠੇ ਪਿਆਰ ਭਰੇ ਪਲਾਂ ਵਿੱਚ ਦੇਖਿਆ ਗਿਆ। ਇਸ ਦੌਰਾਨ, ਪੈਰੀ ਕਾਲੇ ਸਵਿਮਸੂਟ ਵਿੱਚ ਅਤੇ ਟਰੂਡੋ ਬਿਨਾਂ ਸ਼ਰਟ ਦੇ ਨਜ਼ਰ ਆਏ, ਜਦੋਂ ਕਿ ਦੋਹਾਂ ਇੱਕ ਦੂਜੇ ਨੂੰ ਗਲੇ ਲਗਾਉਂਦੇ ਅਤੇ ਚੁੰਮਦੇ ਹੋਏ ਦਿੱਖੇ। ਇਹ ਮਾਹੌਲ ਨੇੜਲੇ ਵ੍ਹੇਲ ਵਾਚਿੰਗ ਬੋਟ ਤੋਂ ਖਿੱਚੀਆਂ ਗਈਆਂ ਤਸਵੀਰਾਂ ਵਿੱਚ ਕੈਦ ਹੋ ਗਿਆ, ਜਿਸ ਵਿੱਚ ਟਰੂਡੋ ਦੇ ਹੱਥ ‘Haida raven’ ਟੈਟੂ ਨੇ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕੀਤੀ।
ਗੌਰਤਲਬ ਹੈ ਕਿ 28 ਜੁਲਾਈ ਨੂੰ ਮੋਂਟਰੀਅਲ ਦੇ ‘Le Violon’ ਰੈਸਟੋਰੈਂਟ ਵਿੱਚ ਦੋਹਾਂ ਨੂੰ ਇਕੱਠੇ ਡਿਨਰ ਕਰਦਿਆਂ ਅਤੇ ਮਾਊਂਟ ਰੌਇਲ ਪਾਰਕ ਵਿੱਚ ਸੈਰ ਕਰਦਿਆਂ ਦੇਖਿਆ ਗਿਆ ਸੀ, ਜਿਸ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਅਟਕਲਾਂ ਸ਼ੁਰੂ ਹੋ ਗਈਆਂ।