India latest news

Bihar elections 2025: ਪਹਿਲੇ ਪੜਾਅ ’ਚ 60.25 ਫੀਸਦ ਪੋਲਿੰਗ; ਕਈ ਦਿੱਗਜ਼ਾਂ ਨੇ ਵੋਟ ਪਾਈ

Bihar elections 2025: ਪਹਿਲੇ ਪੜਾਅ ’ਚ 60.25 ਫੀਸਦ ਪੋਲਿੰਗ; ਕਈ ਦਿੱਗਜ਼ਾਂ ਨੇ ਵੋਟ ਪਾਈ
  • PublishedNovember 6, 2025

ਬਿਹਾਰ ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ਵਿਚ 121 ਸੀਟਾਂ ਲਈ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮੀਂ 5 ਵਜੇ ਤੱਕ ਜਾਰੀ ਰਹੀ। ਪਹਿਲੇ ਗੇੜ ਵਿਚ ਕੁੱਲ 3.75 ਕਰੋੜ ਵੋਟਰ ਇੰਡੀਆ ਗੱਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਅਤੇ ਭਾਜਪਾ ਆਗੂ ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਸਣੇ 1314 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ। ਵੋਟਿੰਗ ਲਈ ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਦੱਸਿਆ ਕਿ ਸ਼ਾਮ ਪੰਜ ਵਜੇ ਤੱਕ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 60.13 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। 18 ਜ਼ਿਲ੍ਹਿਆਂ ਵਿੱਚੋਂ ਬੇਗੂਸਰਾਏ ਵਿੱਚ ਸਭ ਤੋਂ ਵੱਧ 67.32 ਪ੍ਰਤੀਸ਼ਤ, ਗੋਪਾਲਗੰਜ ਵਿੱਚ 64.96 ਪ੍ਰਤੀਸ਼ਤ ਅਤੇ ਮੁਜ਼ੱਫਰਪੁਰ ਵਿੱਚ 64.63 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਪਟਨਾ ਜ਼ਿਲ੍ਹੇ ਵਿੱਚ 55.02 ਵੋਟਾਂ ਪਈਆਂ।

ਅੱਜ ਸ਼ਾਮ 5:00 ਵਜੇ ਤੱਕ ਭੋਜਪੁਰ ਜ਼ਿਲ੍ਹੇ ਵਿੱਚ 53.24 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ, ਇਸ ਤੋਂ ਬਾਅਦ ਬਕਸਰ ਵਿੱਚ 55.10 ਪ੍ਰਤੀਸ਼ਤ, ਦਰਭੰਗਾ ਵਿੱਚ 58.38 ਪ੍ਰਤੀਸ਼ਤ, ਖਗੜੀਆ ਵਿੱਚ 60.65 ਪ੍ਰਤੀਸ਼ਤ, ਮੁੰਗੇਰ ਵਿੱਚ 54.90 ਪ੍ਰਤੀਸ਼ਤ, ਨਾਲੰਦਾ ਵਿੱਚ 57.58 ਪ੍ਰਤੀਸ਼ਤ, ਸਹਰਸਾ ਵਿੱਚ 62.65 ਪ੍ਰਤੀਸ਼ਤ, ਸਮਸਤੀਪੁਰ ਵਿੱਚ 66.65 ਪ੍ਰਤੀਸ਼ਤ, ਸਾਰਨ ਵਿੱਚ 60.90 ਪ੍ਰਤੀਸ਼ਤ, ਸ਼ੇਖਪੁਰਾ ਵਿੱਚ 52.36 ਪ੍ਰਤੀਸ਼ਤ, ਸਿਵਾਨ ਵਿੱਚ 57.41 ਪ੍ਰਤੀਸ਼ਤ ਅਤੇ ਵੈਸ਼ਾਲੀ ਵਿੱਚ 59.45 ਪ੍ਰਤੀਸ਼ਤ ਵੋਟਿੰਗ ਹੋਈ। ਮੁੱਖ ਹਲਕਿਆਂ ਵਿੱਚੋਂ ਰਾਘੋਪੁਰ ਵਿੱਚ 64.01 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ।