Rajoana death row: ਭਾਈ ਰਾਜੋਆਣਾ ਮਾਮਲੇ ‘ਚ ਮੋਦੀ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰੇ : ਗਿਆਨੀ ਹਰਪ੍ਰੀਤ ਸਿੰਘ
Rajoana death row: ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਕੋਈ ਵੀ ਅਜਿਹਾ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਕਈ ਦਹਾਕਿਆਂ ਤੱਕ ਕਾਲਾ ਦੌਰ ਦੇਖਿਆ ਹੈ ਅਤੇ ਹੁਣ ਮੁੜ ਉਹ ਜਖ਼ਮਾਂ ਨੂੰ ਉਚੇੜਣ ਦੀ ਕੋਸ਼ਿਸ਼ ਬਹੁਤ ਹੀ ਗੰਭੀਰ ਸਾਜ਼ਿਸ਼ ਹੈ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਰਾਜੋਆਣਾ ਨਾਲ ਜੁੜਿਆ ਮਾਮਲਾ ਕੋਈ ਵਿਅਕਤੀਗਤ ਨਹੀਂ ਸਗੋਂ ਪੂਰੀ ਸਿੱਖ ਕੌਮ ਦੀਆਂ ਆਸਥਾਵਾਂ ਅਤੇ ਸਤਿਕਾਰ ਨਾਲ ਜੁੜਿਆ ਹੈ। 2012 ਵਿੱਚ ਜਦੋਂ ਰਾਜੋਆਣਾ ਦੀ ਫਾਂਸੀ ਦਾ ਖਤਰਾ ਮੰਡਰਾਇਆ ਸੀ, ਤਾਂ ਪੂਰੀ ਸਿੱਖ ਕੌਮ ਇਕਜੁੱਟ ਹੋ ਕੇ ਸੰਘਰਸ਼ ਲਈ ਖੜੀ ਹੋਈ ਸੀ ਜਿਸ ਕਰਕੇ ਉਸ ਵੇਲੇ ਦੀ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ। ਹੁਣ ਮੁੜ ਇਸ ਮਾਮਲੇ ਨੂੰ ਉੱਠਾਉਣਾ ਕੇਂਦਰ ਦੇ ਸਿੱਖ ਵਿਰੋਧੀ ਮਨਸੂਬਿਆਂ ਨੂੰ ਬੇਨਕਾਬ ਕਰਦਾ ਹੈ।