latest news World

Apache helicopter ਦੀ ਦੇਰੀ ਦਾ ਹਵਾਲਾ ਦੇ ਕੇ ਟਰੰਪ ਨੇ ਮੋਦੀ ਨਾਲ ਮੁਲਾਕਾਤ ਦਾ ਸੁਣਾਇਆ ਕਿੱਸਾ

Apache helicopter ਦੀ ਦੇਰੀ ਦਾ ਹਵਾਲਾ ਦੇ ਕੇ ਟਰੰਪ ਨੇ ਮੋਦੀ ਨਾਲ ਮੁਲਾਕਾਤ ਦਾ ਸੁਣਾਇਆ ਕਿੱਸਾ
  • PublishedJanuary 7, 2026

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਸ਼ਿੰਗਟਨ ਵਿੱਚ ਹਾਊਸ ਜੀਓਪੀ (GOP) ਮੈਂਬਰ ਰੀਟਰੀਟ ਦੌਰਾਨ ਭਾਰਤ-ਅਮਰੀਕਾ ਰੱਖਿਆ ਸਹਿਯੋਗ ਬਾਰੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ।

ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਵੱਲੋਂ ਆਰਡਰ ਕੀਤੇ ਗਏ 68 Apache helicopter ਹੈਲੀਕਾਪਟਰਾਂ ਦੀ ਸਪਲਾਈ ਵਿੱਚ ਪੰਜ ਸਾਲ ਦੀ ਦੇਰੀ ਹੋਈ ਸੀ, ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਗੰਭੀਰ ਚਿੰਤਾ ਪ੍ਰਗਟਾਈ ਸੀ।

ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਇਸ ਮਸਲੇ ਦਾ ਜਲਦ ਹੱਲ ਕੱਢਿਆ ਜਾਵੇ। ਟਰੰਪ ਨੇ ਰੱਖਿਆ ਸਾਜ਼ੋ-ਸਾਮਾਨ ਦੀ ਸਪਲਾਈ ਵਿੱਚ ਹੋਣ ਵਾਲੀ ਸਾਲਾਂ ਦੀ ਦੇਰੀ ਦੀ ਨਿੰਦਾ ਕਰਦਿਆਂ ਭਰੋਸਾ ਦਿੱਤਾ ਕਿ ਹੁਣ ਉਹ ਇਸ ਵਿਵਸਥਾ ਨੂੰ ਬਦਲ ਰਹੇ ਹਨ।

ਦੂਜੇ ਪਾਸੇ, ਟਰੰਪ ਨੇ ਭਾਰਤ ’ਤੇ ਲਗਾਏ ਗਏ ਭਾਰੀ ਟੈਕਸਾਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਕਾਰਨ ਅਮਰੀਕਾ ਨੇ ਭਾਰਤ ’ਤੇ 50 ਫੀਸਦੀ ਤੱਕ ਟੈਰਿਫ ਲਗਾਏ ਹਨ, ਜਿਸ ਕਾਰਨ ਪ੍ਰਧਾਨ ਮੰਤਰੀ ਉਨ੍ਹਾਂ ਤੋਂ ਜ਼ਿਆਦਾ ਖੁਸ਼ ਨਹੀਂ ਹਨ। ਹਾਲਾਂਕਿ, ਟਰੰਪ ਨੇ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ‘ਬਹੁਤ ਵਧੀਆ ਇਨਸਾਨ’ ਦੱਸਿਆ ਅਤੇ ਕਿਹਾ ਕਿ ਭਾਰਤ ਨੇ ਹੁਣ ਰੂਸ ਤੋਂ ਤੇਲ ਦੀ ਖਰੀਦ ਕਾਫ਼ੀ ਹੱਦ ਤੱਕ ਘਟਾ ਦਿੱਤੀ ਹੈ।

ਟਰੰਪ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਭਾਰਤ ਰੂਸੀ ਤੇਲ ਦੇ ਮੁੱਦੇ ’ਤੇ ਅਮਰੀਕਾ ਦੀਆਂ ਚਿੰਤਾਵਾਂ ਦਾ ਹੱਲ ਨਹੀਂ ਕਰਦਾ, ਤਾਂ ਇਹ ਟੈਕਸ ਹੋਰ ਵੀ ਵਧਾਏ ਜਾ ਸਕਦੇ ਹਨ।