India latest news

Anil Ambani ਵਿਰੁੱਧ 2,220 ਕਰੋੜ ਦੀ ਧੋਖਾਧੜੀ ਦਾ ਨਵਾਂ ਕੇਸ

Anil Ambani ਵਿਰੁੱਧ 2,220 ਕਰੋੜ ਦੀ ਧੋਖਾਧੜੀ ਦਾ ਨਵਾਂ ਕੇਸ
  • PublishedFebruary 26, 2026

ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਉਦਯੋਗਪਤੀ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ (RCOM ਖ਼ਿਲਾਫ਼ ਧੋਖਾਧੜੀ ਦਾ ਇੱਕ ਨਵਾਂ ਮਾਮਲਾ ਦਰਜ ਕੀਤਾ ਹੈ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਕੰਪਨੀ ਨੇ ਸਾਲ 2013 ਤੋਂ 2017 ਵਿਚਕਾਰ ਬੈਂਕ ਆਫ਼ ਬੜੌਦਾ (BoB) ਨਾਲ 2,220 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਬੈਂਕ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਵੀਰਵਾਰ ਨੂੰ ਅਨਿਲ ਅੰਬਾਨੀ ਦੇ ਘਰ ਅਤੇ ਰਿਲਾਇੰਸ ਕਮਿਊਨੀਕੇਸ਼ਨ ਦੇ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ, ਜਿੱਥੋਂ ਲੋਨ ਦੇ ਲੈਣ-ਦੇਣ ਨਾਲ ਸਬੰਧਤ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਸੇ ਦਿਨ ਅਨਿਲ ਅੰਬਾਨੀ ਇੱਕ ਹੋਰ ਮਾਮਲੇ ਵਿੱਚ ਈਡੀ (ED) ਦੇ ਸਾਹਮਣੇ ਵੀ ਪੇਸ਼ ਹੋਏ ਸਨ।

ਸੀਬੀਆਈ ਅਨੁਸਾਰ ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਬੈਂਕ ਤੋਂ ਕਰਜ਼ ਲਿਆ ਸੀ ਪਰ ਉਸ ਪੈਸੇ ਦੀ ਵਰਤੋਂ ਤੈਅ ਕੀਤੇ ਗਏ ਕੰਮਾਂ ਲਈ ਕਰਨ ਦੀ ਬਜਾਏ ਆਪਣੀਆਂ ਹੀ ਦੂਜੀਆਂ ਕੰਪਨੀਆਂ ਵਿੱਚ ਫਰਜ਼ੀ ਲੈਣ-ਦੇਣ ਦਿਖਾ ਕੇ ਤਬਦੀਲ ਕਰ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਹੇਰਾਫੇਰੀ ਕਾਰਨ ਬੈਂਕ ਆਫ਼ ਬੜੌਦਾ ਨੂੰ 2,220 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਹੋਇਆ ਹੈ।

ਹਾਈਕੋਰਟ ਤੋਂ ਰੋਕ ਹਟਣ ਤੋਂ ਬਾਅਦ ਹੋਈ ਕਾਰਵਾਈ: ਅਧਿਕਾਰੀਆਂ ਮੁਤਾਬਕ ਅਨਿਲ ਅੰਬਾਨੀ ਦੀ ਕੰਪਨੀ ਦਾ ਇਹ ਬੈਂਕ ਖਾਤਾ 2017 ਵਿੱਚ ਹੀ ਐਨ.ਪੀ.ਏ. (NPA) ਐਲਾਨ ਦਿੱਤਾ ਗਿਆ ਸੀ। ਹਾਲਾਂਕਿ, ਅਨਿਲ ਅੰਬਾਨੀ ਨੇ ਬੰਬੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।