India latest news

Air Ambulance Crash: ਰਾਂਚੀ ਤੋਂ ਦਿੱਲੀ ਜਾ ਰਹੀ ਹਵਾਈ ਐਂਬੂਲੈਂਸ ਹਾਦਸਾਗ੍ਰਸਤ; ਮਰੀਜ਼ ਤੇ ਚਾਲਕ ਦਲ ਸਮੇਤ 7 ਹਲਾਕ

Air Ambulance Crash: ਰਾਂਚੀ ਤੋਂ ਦਿੱਲੀ ਜਾ ਰਹੀ ਹਵਾਈ ਐਂਬੂਲੈਂਸ ਹਾਦਸਾਗ੍ਰਸਤ; ਮਰੀਜ਼ ਤੇ ਚਾਲਕ ਦਲ ਸਮੇਤ 7 ਹਲਾਕ
  • PublishedFebruary 24, 2026

ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਭਿਆਨਕ ਹਵਾਈ ਹਾਦਸੇ ਦੌਰਾਨ ਰੈੱਡਬਰਡ ਏਅਰਵੇਜ਼ ਦੀ ਹਵਾਈ ਐਂਬੂਲੈਂਸ (ਬੀਚਕ੍ਰਾਫਟ C90) ਕਰੈਸ਼ ਹੋ ਗਈ, ਜਿਸ ਵਿੱਚ ਸਵਾਰ ਸਾਰੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਚਾਲਕ ਦਲ ਦੇ ਮੈਂਬਰ, ਇੱਕ ਮਰੀਜ਼ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਜੀ. ਅਨੁਸਾਰ ਇਹ ਹਾਦਸਾ ਸਿਮਰੀਆ ਬਲਾਕ ਦੇ ਕਸਾਰੀਆ ਇਲਾਕੇ ਵਿੱਚ ਖ਼ਰਾਬ ਮੌਸਮ ਅਤੇ ਭਾਰੀ ਗਰਜ-ਚਮਕ ਕਾਰਨ ਵਾਪਰਿਆ। ਜਹਾਜ਼ ਨੇ ਸ਼ਾਮ 7:11 ਵਜੇ ਰਾਂਚੀ ਤੋਂ ਦਿੱਲੀ ਲਈ ਉਡਾਣ ਭਰੀ ਸੀ ਪਰ ਕੁਝ ਹੀ ਸਮੇਂ ਬਾਅਦ ਇਸ ਦਾ ਸੰਪਰਕ ਕੋਲਕਾਤਾ ਏਅਰ ਟ੍ਰੈਫਿਕ ਕੰਟਰੋਲ (ATC) ਨਾਲੋਂ ਟੁੱਟ ਗਿਆ।

ਨਾਗਰਿਕ ਹਵਾਲਾਬਾਜ਼ੀ ਡਾਇਰੈਕਟੋਰੇਟ (DGCA) ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਤੋਂ ਇੱਕ ਵਿਸ਼ੇਸ਼ ਟੀਮ ਜਹਾਜ਼ ਦਾ ‘ਬਲੈਕ ਬਾਕਸ’ ਲੱਭਣ ਲਈ ਘਟਨਾ ਸਥਾਨ ’ਤੇ ਪਹੁੰਚ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।