India latest news Punjab

Amritsar-Kabul direct flights: ਅੰਮ੍ਰਿਤਸਰ ਤੋਂ ਕਾਬੁਲ ਲਈ ਜਲਦ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ

Amritsar-Kabul direct flights: ਅੰਮ੍ਰਿਤਸਰ ਤੋਂ ਕਾਬੁਲ ਲਈ ਜਲਦ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ
  • PublishedOctober 13, 2025

Amritsar-Kabul direct flights: ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਇਸ ਸਮੇਂ ਭਾਰਤ ਦੌਰੇ ‘ਤੇ ਹਨ….ਇਸ ਦੌਰਾਨ ਅਮੀਰ ਖ਼ਾਨ ਮੁੱਤਕੀ ਨੇ ਐਲਾਨ ਕੀਤਾ ਕਿ ਹੁਣ ਅੰਮ੍ਰਿਤਸਰ ਤੋਂ ਕਾਬੁਲ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਇਲਾਕਾਈ ਕਨੈਕਟਿਵਿਟੀ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਮਹੱਤਵਪੂਰਣ ਐਲਾਨ ਕਰਦਿਆਂ ਮੁੱਤਕੀ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਕਾਬੁਲ ਅਤੇ ਕੰਦਹਾਰ ਲਈ ਸਿੱਧੀਆਂ ਉਡਾਣਾਂ ਜਲਦੀ ਹੀ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਕਦਮ ਵਪਾਰ ਅਤੇ ਲੋਕ-ਤੋਂ-ਲੋਕ ਸੰਬੰਧਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਪੜਾਅ ਹੈ।

ਇਸਨੂੰ “ਇਤਿਹਾਸਕ ਕਦਮ” ਕਹਿੰਦੇ ਹੋਏ ਡਾ. ਵਿਕਰਮਜੀਤ ਸਿੰਘ ਸਾਹਨੇ, ਰਾਜ ਸਭਾ ਮੈਂਬਰ ਅਤੇ ਸੰਸਦੀ ਸਥਾਈ ਕਮੇਟੀ ਆਨ ਕਾਮਰਸ ਤੇ ਵਿਦੇਸ਼ ਮਾਮਲੇ ਸੰਬੰਧੀ ਕੌਂਸਲਟੇਟਿਵ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਇਹ ਨਵੀਆਂ ਹਵਾਈ ਲਾਈਨਾਂ ਭਾਰਤ ਤੇ ਅਫਗਾਨਿਸਤਾਨ ਵਿਚਕਾਰ “ਇੱਕ ਤੇਜ਼ ਤੇ ਸੁਰੱਖਿਅਤ ਹਵਾਈ ਪੁਲ” ਬਣਾਉਣਗੀਆਂ। ਇਸ ਨਾਲ ਖ਼ਾਸ ਤੌਰ ‘ਤੇ ਖੇਤੀਬਾੜੀ ਉਤਪਾਦ, ਸੁੱਕੇ ਫਲ, ਤਾਜ਼ੇ ਫਲ, ਹੱਥ-ਕਲਾਕਾਰੀ ਤੇ ਦਵਾਈ ਉਦਯੋਗ ਨਾਲ ਜੁੜੇ ਕਿਸਾਨਾਂ, ਵਪਾਰੀਆਂ ਅਤੇ ਛੋਟੇ ਤੇ ਦਰਮਿਆਨੇ ਉੱਦਮਾਂ (MSMEs) ਨੂੰ ਵੱਡਾ ਲਾਭ ਹੋਵੇਗਾ।Amri