ਪੰਜਾਬ ਸਰਕਾਰ ਨੂੰ ਝਟਕਾ : ਹਾਈਕੋਰਟ ਨੇ ਪਾਵਰਕੌਮ ਦੀ ਸੰਪਤੀ ਤਬਦੀਲ ਕੀਤੇ ਜਾਣ ’ਤੇ ਲਾਈ ਰੋਕ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਾਵਰਕੌਮ ਦੀ ਮਾਲਕੀ ਵਾਲੀ ਕਿਸੇ ਵੀ ਜਾਇਦਾਦ ਨੂੰ ਤਬਦੀਲ ਕਰਨ ’ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਪੰਜਾਬ ਸਰਕਾਰ ਦੀ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਮੁਹਿੰਮ ਨੂੰ ਝਟਕਾ ਲੱਗਿਆ ਹੈ ਜਦੋਂ ਕਿ ਪਾਵਰਕੌਮ ਦੀਆਂ ਮੁਲਾਜ਼ਮ ਧਿਰਾਂ ਨੇ ਇਸ ਫ਼ੈਸਲੇ ਨਾਲ ਰਾਹਤ ਮਹਿਸੂਸ ਕੀਤੀ ਹੈ।
ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਪਾਵਰਕੌਮ ਦੀਆਂ ਕੁੱਝ ਅਹਿਮ ਸੰਪਤੀਆਂ ਸ਼ਨਾਖ਼ਤ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਪਟਿਆਲਾ ਦੀ 50 ਏਕੜ ਦੀ ਬਡੂੰਗਰ ਸਾਈਟ ਨੂੰ ਪੁੱਡਾ ਨੂੰ ਤਬਦੀਲ ਵੀ ਕਰ ਦਿੱਤਾ ਗਿਆ ਸੀ।