India latest news

‘PM Modi ਨੇ ਭਾਰਤ ਮੰਡਪਮ’ ਵਿਖੇ ਇੰਡੀਆ ‘AI ਇੰਪੈਕਟ ਐਕਸਪੋ 2026’ ਦਾ ਕੀਤਾ ਉਦਘਾਟਨ

‘PM Modi ਨੇ ਭਾਰਤ ਮੰਡਪਮ’ ਵਿਖੇ ਇੰਡੀਆ ‘AI ਇੰਪੈਕਟ ਐਕਸਪੋ 2026’ ਦਾ ਕੀਤਾ ਉਦਘਾਟਨ
  • PublishedFebruary 16, 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਕਾਰਨ ਆ ਰਹੀ ਤਬਦੀਲੀ ਦੇ ਖੇਤਰ ’ਚ ਸਭ ਤੋਂ ਅੱਗੇ ਹੈ ਤੇ ਇਸ ਖੇਤਰ ਚ ਇਸ ਦੀ ਪ੍ਰਗਤੀ ਇੱਛਾ ਤੇ ਜ਼ਿੰਮੇਵਾਰੀ ਦੋਵਾਂ ਨੂੰ ਦਰਸਾਉਂਦੀ ਹੈ।

ਸੋਮਵਾਰ ਇੱਥੇ ਭਾਰਤ ਮੰਡਪਮ ਵਿਖੇ ਇੰਡੀਆ ਏ. ਆਈ. ਇੰਪੈਕਟ ਐਕਸਪੋ 2026 ਦਾ ਉਦਘਾਟਨ ਕਰਨ ਸਮੇਂ ਮੋਦੀ ਨੇ ਕਿਹਾ ਕਿ ਏ. ਆਈ. ’ਤੇ ਚਰਚਾ ਕਰਨ ਲਈ ਅਸੀਂ ਦੁਨੀਆ ਨੂੰ ਇਕੱਠੇ ਲਿਆ ਰਹੇ ਹਾਂ! ਅੱਜ ਤੋਂ ਭਾਰਤ ਦਿੱਲੀ ਦੇ ‘ਭਾਰਤ ਮੰਡਪਮ ਵਿਖੇ ਏ. ਆਈ. ਇੰਪੈਕਟ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਜੋ 20 ਫਰਵਰੀ ਤੱਕ ਚੱਲੇਗਾ। ਐਕਸ’ ’ਤੇ ਇਕ ਪੋਸਟ ’ਚ ਉਨ੍ਹਾਂ ਕਿਹਾ ਕਿ ਮੈਂ ਇਸ ਸੰਮੇਲਨ ’ਚ ਪੂਰੀ ਦੁਨੀਆ ਦੇ ਨੇਤਾਵਾਂ, ਉਦਯੋਗਪਤੀਆਂ, ਨਵੀਨਤਾਕਾਰਾਂ, ਨੀਤੀ ਨਿਰਮਾਤਾਵਾਂ, ਖੋਜਕਰਤਾਵਾਂ ਤੇ ਤਕਨਾਲੋਜੀ ਉਤਸ਼ਾਹੀਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ।

ਉਨ੍ਹਾਂ ਕਿਹਾ ਕਿ ਸੰਮੇਲਨ ਦਾ ਵਿਸ਼ਾ ‘ਸਰਵਜਨ ਹਿਤਾਯ, ਸਰਵਜਨ ਸੁਖਾਯ’ ਹੈ, ਜੋ ਮਨੁੱਖੀ-ਕੇਂਦ੍ਰਿਤ ਤਰੱਕੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੈਨੂੰ ਭਰੋਸਾ ਹੈ ਕਿ ਸੰਮੇਲਨ ਦੇ ਨਤੀਜੇ ਇਕ ਪ੍ਰਗਤੀਸ਼ੀਲ, ਨਵੀਨਤਾਕਾਰੀ ਤੇ ਮੌਕਾ-ਮੁਖੀ ਭਵਿੱਖ ਨੂੰ ਆਕਾਰ ਦੇਣ ’ਚ ਮਦਦ ਕਰਨਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਭਾਰਤ ਦੇ 1 ਅਰਬ 40 ਕਰੱੜ ਲੋਕਾਂ ਦਾ ਧੰਨਵਾਦ ਕਰਦਾ ਹਾਂ । ਸਾਡਾ ਦੇਸ਼ ਏ.ਆਈ-ਸੰਚਾਲਿਤ ਤਬਦੀਲੀ ’ਚ ਸਭ ਤੋਂ ਅੱਗੇ ਹੈ।