Entertainment latest news Punjab

ਸਚਿਨ ਅਹੂਜਾ ਦੇ ਘਰ ਪਸਰਿਆ ਸੋਗ, ਪਿਤਾ ਚਰਨਜੀਤ ਅਹੂਜਾ ਦਾ ਹੋਇਆ ਦੇਹਾਂਤ

ਸਚਿਨ ਅਹੂਜਾ ਦੇ ਘਰ ਪਸਰਿਆ ਸੋਗ, ਪਿਤਾ ਚਰਨਜੀਤ ਅਹੂਜਾ ਦਾ ਹੋਇਆ ਦੇਹਾਂਤ
  • PublishedSeptember 21, 2025

ਮਸ਼ਹੂਰ ਸੰਗੀਤ ਕੰਪੋਜ਼ਰ ਤੇ ਨਿਰਮਾਤਾ ਸਚਿਨ ਅਹੁਜਾ ਦੇ ਪਿਤਾ ਤੇ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਅਹੂਜਾ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਵਿੱਚ ਆਖਰੀ ਸਾਹ ਲਿਆ। ਉਹ 74 ਸਾਲ ਦੇ ਸਨ ਅਤੇ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਤ ਸਨ, ਜਿਸ ਕਾਰਨ ਉਹ ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਕਰਵਾ ਰਹੇ ਸਨ।

ਚਰਨਜੀਤ ਅਹੂਜਾ ਨੇ ਆਪਣੀਆਂ ਸੰਗੀਤਕ ਰਚਨਾਵਾਂ ਰਾਹੀਂ ਕਈ ਕਲਾਕਾਰਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਗਾਇਕ ਸੁਰਜੀਤ ਖਾਨ, ਸਤਵਿੰਦਰ ਬੁੱਗਾ, ਗੁਰਕਿਰਪਾਲ ਸੁਰਪੁਰੀ, ਸੂਫੀ ਬਲਬੀਰ, ਜੈਲੀ, ਆਰ. ਦੀਪ ਰਮਨ, ਭੁਪਿੰਦਰ ਬੱਬਲ, ਬਿੱਲ ਸਿੰਘ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਬੇਵਕਤੀ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਚਰਨਜੀਤ ਅਹੂਜਾ ਨੂੰ “ਪੰਜਾਬੀ ਸੰਗੀਤ ਦਾ ਕਾਰੀਗਰ” ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ।

ਉਨ੍ਹਾਂ ਦੀਆਂ ਸੁਰਾਂ ਨੇ ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਸਮੇਤ ਕਈ ਲੋਕ ਗਾਇਕਾਂ ਨੂੰ ਮਾਨਤਾ ਦਿੱਤੀ। ਕੁਝ ਗਾਇਕਾਂ ਨੇ ਤਾਂ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਉਨ੍ਹਾਂ ਦੇ ਸੰਗੀਤ ਨਾਲ ਕੀਤੀ ਸੀ।