latest news Punjab

ਹਰਿਆਣਾ ਸਰਕਾਰ ਮੁਸਤਫਾ ਦੇ ਪੁੱਤਰ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਸਿਫ਼ਾਰਸ਼ ਕਰੇਗੀ

ਹਰਿਆਣਾ ਸਰਕਾਰ ਮੁਸਤਫਾ ਦੇ ਪੁੱਤਰ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਸਿਫ਼ਾਰਸ਼ ਕਰੇਗੀ
  • PublishedOctober 23, 2025

ਹਰਿਆਣਾ ਸਰਕਾਰ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਆਕਿਲ ਅਖਤਰ ਦੀ ਮੌਤ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪਣ ਦੀ ਸਿਫ਼ਾਰਸ਼ ਕਰਨ ਜਾ ਰਹੀ ਹੈ।

ਪੰਚਕੂਲਾ ਪੁਲੀਸ ਦੇ ਅਧਿਕਾਰੀਆਂ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਅਨੁਸਾਰ ਇਸ ਕੇਸ ਦੀ ਸਿਫ਼ਾਰਸ਼ ਕਰਨ ਦਾ ਇੱਕ ਕਾਰਨ ਅੰਤਰ-ਰਾਜੀ ਅਧਿਕਾਰ ਖੇਤਰ (interstate jurisdiction) ਵੀ ਹੈ।

ਮਾਲੇਰਕੋਟਲਾ ਨਿਵਾਸੀ ਸ਼ਮਸੁੱਦੀਨ ਚੌਧਰੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਐੱਫਆਈਆਰ ਅਨੁਸਾਰ ਪੁਲੀਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103 (1) (ਕਤਲ ਲਈ) ਅਤੇ ਧਾਰਾ 61 (ਅਪਰਾਧਿਕ ਸਾਜ਼ਿਸ਼ ਲਈ) ਲਗਾਈਆਂ ਹਨ।

ਚੌਧਰੀ ਨੇ 17 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਖਤਰ ਦੀ ਮੌਤ ਰਹੱਸਮਈ ਹਾਲਾਤਾਂ ਵਿੱਚ ਹੋਈ ਹੈ ਅਤੇ ਮ੍ਰਿਤਕ ਅਤੇ ਉਸ ਦੇ ਪਰਿਵਾਰ ਵਿਚਕਾਰ “ਗੰਭੀਰ ਮਤਭੇਦ ਚੱਲ ਰਿਹਾ ਸੀ (simmering discontent)”।

ਉਨ੍ਹਾਂ ਦੀ ਸ਼ਿਕਾਇਤ ਨੂੰ ਐੱਫਆਈਆਰ ਵਿੱਚ ਦੁਹਰਾਇਆ ਗਿਆ ਹੈ। ਇਸ ਦੇ ਅਨੁਸਾਰ, “27 ਅਗਸਤ ਨੂੰ ਆਕਿਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਨਤਕ ਤੌਰ ‘ਤੇ ਪੋਸਟ ਕੀਤੀ ਸੀ ਜਿਸ ਵਿੱਚ ਉਸ ਨੇ ਆਪਣੇ ਪਿਤਾ ਅਤੇ ਆਪਣੀ ਪਤਨੀ ਵਿਰੁੱਧ ਬਹੁਤ ਗੰਭੀਰ ਦੋਸ਼ ਲਗਾਏ ਸਨ। ਵੀਡੀਓ ਵਿੱਚ ਕਿਹਾ ਸੀ ਕਿ ਉਸਨੂੰ ਆਪਣੇ ਪਿਤਾ ਅਤੇ ਆਪਣੀ ਪਤਨੀ ਵਿਚਕਾਰ ਨਾਜਾਇਜ਼ ਸਬੰਧਾਂ ਦਾ ਪਤਾ ਲੱਗਾ ਹੈ ਅਤੇ ਅੱਗੇ ਦੋਸ਼ ਲਾਇਆ ਕਿ ਉਸਦਾ ਪੂਰਾ ਪਰਿਵਾਰ – ਜਿਸ ਵਿੱਚ ਉਸਦੀ ਮਾਂ ਅਤੇ ਭੈਣ ਸ਼ਾਮਲ ਹਨ – ਉਸ ਨੂੰ ਮਾਰਨ ਜਾਂ ਕਿਸੇ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਆਕਿਲ ਨੇ ਸਪੱਸ਼ਟ ਤੌਰ ’ਤੇ ਇਸ ਗੱਲ ਦਾ ਡਰ ਜ਼ਾਹਰ ਕੀਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਹ ਉਨ੍ਹਾਂ ਦੇ ਹੱਥੋਂ ਮਾਰਿਆ ਜਾ ਸਕਦਾ ਹੈ।’’