ਸੰਭਾਵਿਤ ਵੀਕੈਂਡ ਹੜਤਾਲ ਦੇ ਮੱਦੇਨਜ਼ਰ ਉਡਾਣਾਂ ਰੱਦ ਕਰ ਸਕਦੀ ਹੈ ਏਅਰ ਕੈਨੇਡਾ

ਏਅਰ ਕੈਨੇਡਾ ਦਾ ਕਹਿਣਾ ਹੈ ਕਿ ਵੀਕੈਂਡ ਉੱਪਰ ਹੋਣ ਜਾ ਰਹੀ ਸੰਭਾਵੀ ਹੜਤਾਲ ਦੇ ਮੱਦੇਨਜ਼ਰ ਉਹ ਵੀਰਵਾਰ ਤੋਂ ਉਡਾਣਾਂ ਰੱਦ ਕਰਨਾ ਸ਼ੁਰੂ ਕਰਨਗੇ I

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਕਿਹਾ ਕਿ ਉਡਾਣਾਂ ਨੂੰ ਹੌਲੀ-ਹੌਲੀ ਮੁਅੱਤਲ ਕੀਤਾ ਜਾਵੇਗਾ I ਏਅਰ ਕੈਨੇਡਾ ਦੇ ਅਨੁਸਾਰ, ਇੱਕ ਦਿਨ ਵਿੱਚ ਲਗਭਗ 130,000 ਗਾਹਕ ਵਿਘਨ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਮੰਗਲਵਾਰ ਨੂੰ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਵਿੱਚ ਅੜਿੱਕਾ ਪੈਣ ਤੋਂ ਬਾਅਦ, ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ (CUPE) ਨੇ ਕੰਪਨੀ ਨੂੰ ਰਾਤੋ-ਰਾਤ 72 ਘੰਟੇ ਦੀ ਹੜਤਾਲ ਦਾ ਨੋਟਿਸ ਦਿੱਤਾ।

CUPE ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹੜਤਾਲ ਦੀ ਕਾਰਵਾਈ ਦੇ ਜਵਾਬ ਵਿੱਚ, ਏਅਰ ਕੈਨੇਡਾ ਨੇ ਸ਼ਨੀਵਾਰ ਨੂੰ 1:30 ਵਜੇ ET ਤੋਂ ਸ਼ੁਰੂ ਹੋਣ ਵਾਲੇ ਤਾਲਾਬੰਦੀ ਦਾ ਨੋਟਿਸ ਜਾਰੀ ਕੀਤਾ ਹੈ।

ਏਅਰ ਕੈਨੇਡਾ ਦੇ ਮੁੱਖ ਕਾਰਜਕਾਰੀ ਮਾਈਕਲ ਰੂਸੋ ਨੇ ਇੱਕ ਬਿਆਨ ਵਿੱਚ ਕਿਹਾ ਸਾਨੂੰ ਅਫ਼ਸੋਸ ਹੈ ਕਿ ਇਸ ਵਿਘਨ ਦਾ ਸਾਡੇ ਗਾਹਕਾਂ, ਸਾਡੇ ਹਿੱਸੇਦਾਰਾਂ ਅਤੇ ਸਾਡੇ ਦੁਆਰਾ ਸੇਵਾ ਕੀਤੇ ਜਾਣ ਵਾਲੇ ਭਾਈਚਾਰਿਆਂ ‘ਤੇ ਪਵੇਗਾ I

Exit mobile version