latest news Punjab

ਸਰਹਿੰਦ ਰੇਲਵੇ ਲਾਈਨ ਬਲਾਸਟ ਮਾਮਲੇ ‘ਚ ਵੱਡੀ ਅਪਡੇਟ, ਇਸ ਗਰੁੱਪ ਨੇ ਲਈ ਜ਼ਿੰਮੇਵਾਰੀ

ਸਰਹਿੰਦ ਰੇਲਵੇ ਲਾਈਨ ਬਲਾਸਟ ਮਾਮਲੇ ‘ਚ ਵੱਡੀ ਅਪਡੇਟ, ਇਸ ਗਰੁੱਪ ਨੇ ਲਈ ਜ਼ਿੰਮੇਵਾਰੀ
  • PublishedJanuary 24, 2026

ਪੰਜਾਬ ਦੇ ਸਰਹਿੰਦ ਖੇਤਰ ‘ਚ ਰੇਲਵੇ ਲਾਈਨ ’ਤੇ ਹੋਏ ਧਮਾਕਾ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆਈ ਹੈ। ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਸਰਹਿੰਦ ਖੇਤਰ ‘ਚ ਰੇਲਵੇ ਲਾਈਨ ’ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਸ਼ੁੱਕਰਵਾਰ ਰਾਤੀਂ 9:50 ਵਜੇ ਦੇ ਕਰੀਬ ਸਰਹਿੰਦ ਰੇਲਵੇ ਸਟੇਸ਼ਨ ਨਜ਼ਦੀਕ ਦਿੱਲੀ‘ਅੰਮ੍ਰਿਤਸਰ ਮੁੱਖ ਰੇਲਵੇ ਟਰੈਕ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਜਾਂਚ ਵਿਚ ਵਿਸਫੋਟਕਾਂ ਦੇ ਇਸਤੇਮਾਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਰੇਲਵੇ ਪੋਲ ਨੰਬਰ 1208 ’ਤੇ ਪਿੰਡ ਕਾਨਪੁਰ ਨੇੜੇ ਮੁੱਖ ਲਾਈਨ ’ਤੇ ਧਮਾਕਾ ਹੋਇਆ ਅਤੇ ਵਿਸਫੋਟਕਾਂ ਦੀ ਵਰਤੋਂ ਕਰਕੇ 600 ਮੀਟਰ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਿਆ। ਖੁਸ਼ਕਿਸਮਤੀ ਨਾਲ ਉਸ ਸਮੇਂ ਕੋਈ ਯਾਤਰੀ ਰੇਲਗੱਡੀ ਨਹੀਂ ਲੰਘੀ ਪਰ ਇੱਕ ਮਾਲ ਗੱਡੀ ਦਾ ਇੰਜਣ ਲੀਹੋਂ ਲੱਥ ਗਿਆ। ਹਾਦਸੇ ਵਿਚ ਮਾਲ ਗੱਡੀ ਦਾ ਡਰਾਈਵਰ ਜ਼ਖ਼ਮੀ ਹੋ ਗਿਆ।

ਰਣਜੀਤ ਸਿੰਘ ਨੀਟਾ ਦੁਆਰਾ ਦਸਤਖਤ ਕੀਤੇ ਇੱਕ ਪ੍ਰੈਸ ਨੋਟ ਵਿੱਚ ਰਣਜੀਤ ਸਿੰਘ ਨੀਟਾ ਨੇ ਕਿਹਾ ਅਸੀਂ ਇਹ ਧਮਾਕਾ ਇੱਕ ਯਾਤਰੀ ਰੇਲਗੱਡੀ ’ਤੇ ਕਰ ਸਕਦੇ ਸੀ। ਹਾਲਾਂਕਿ ਸਾਡਾ ਇਰਾਦਾ ਕੋਈ ਜਾਨੀ ਨੁਕਸਾਨ ਨਹੀਂ ਕਰਨਾ ਹੈ। ਇਹ ਭਾਰਤ ਸਰਕਾਰ ਲਈ ਇੱਕ ਚਿਤਾਵਨੀ ਹੈ।

ਨੀਟਾ ਨੇ ਪ੍ਰੈਸ ਨੋਟ ਵਿੱਚ ਲਿਖਿਆ ਖਾਲਿਸਤਾਨ ਦੀ ਸਾਡੀ ਮੰਗ ਪਹਿਲਾਂ ਵੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ। ਨਾ ਤਾਂ ਅਸੀਂ ਆਰਾਮ ਨਾਲ ਬੈਠਾਂਗੇ ਅਤੇ ਨਾ ਹੀ ਬੈਠਣ ਦਿਆਂਗੇ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਖਾਲਿਸਤਾਨ ਪ੍ਰਾਪਤ ਨਹੀਂ ਕਰ ਲੈਂਦੇ। ਸਾਡੀਆਂ ਕਾਰਵਾਈਆਂ ਸਰਕਾਰ ਦੀ ਨੀਂਦ ਨੂੰ ਭੰਗ ਕਰਦੀਆਂ ਰਹਿਣਗੀਆਂ। ਪ੍ਰੈਸ ਨੋਟ ਦੇ ਹੇਠਾਂ ਰਣਜੀਤ ਸਿੰਘ ਨੀਟਾ ਦੇ ਦਸਤਖ਼ਤ ਹਨ।