‘ਵਿਆਹ ਰੱਦ ਹੋ ਗਿਆ ਹੈ’: ਸਮ੍ਰਿਤੀ ਮੰਧਾਨਾ ਵੱਲੋਂ ਪਲਾਸ਼ ਮੁਛਾਲ ਨਾਲ ਵਿਆਹ ਦੀਆਂ ਅਫਵਾਹਾਂ ਦਾ ਖੰਡਨ
ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਐਤਵਾਰ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਹਫ਼ਤਿਆਂ ਦੀਆਂ ਅਟਕਲਾਂ ਨੂੰ ਖਤਮ ਕਰਦਿਆਂ, ਪੁਸ਼ਟੀ ਕੀਤੀ ਕਿ ਸੰਗੀਤਕਾਰ ਪਲਾਸ਼ ਮੁਛਾਲ ਨਾਲ ਉਸਦਾ ਵਿਆਹ ਰੱਦ ਹੋ ਗਿਆ ਹੈ।
ਸਟਾਰ ਬੱਲੇਬਾਜ਼ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਦੋਵਾਂ ਪਰਿਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ। ਭਾਰਤ ਦੀਆਂ ਸਭ ਤੋਂ ਪ੍ਰਮੁੱਖ ਮਹਿਲਾ ਕ੍ਰਿਕਟਰਾਂ ਵਿੱਚੋਂ ਇੱਕ,ਮੰਧਾਨਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਪਿਛਲੇ ਮਹੀਨੇ ਤੇਜ਼ ਹੋਈਆਂ ਅਫਵਾਹਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਪਣਾ ਪਹਿਲਾ ਜਨਤਕ ਬਿਆਨ ਜਾਰੀ ਕੀਤਾ।
ਉਸਨੇ ਲਿਖਿਆ,“ਮੈਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਵਿਆਹ ਰੱਦ ਹੋ ਗਿਆ ਹੈ। ਮੈਂ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦੀ ਹਾਂ ਅਤੇ ਤੁਹਾਡੇ ਸਾਰਿਆਂ ਨੂੰ ਵੀ ਅਜਿਹਾ ਹੀ ਕਰਨ ਦੀ ਬੇਨਤੀ ਕਰਦੀ ਹਾਂ।”