latest news Punjab

ਲਾਪਤਾ ਸਰੂਪ ਮਾਮਲਾ: ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ

  • PublishedDecember 22, 2025

ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੁਲੀਸ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਇਸ ਦੀ ਜਾਂਚ ਨੂੰ ਨਿਰਪੱਖ ਅਤੇ ਤੇਜ਼ ਕਰਨ ਵਾਸਤੇ ਇੱਕ ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।

ਇਹ ਜਾਂਚ ਟੀਮ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵੱਲੋਂ ਗਠਤ ਕੀਤੀ ਗਈ ਹੈ। ਜਿਸ ਵਿੱਚ ਵਿਜੀਲੈਂਸ ਵਿਭਾਗ ਦੇ ਏਆਈਜੀ ਜਗਤਪ੍ਰੀਤ ਸਿੰਘ ਨੂੰ ਜਾਂਚ ਟੀਮ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਦੇ ਬਾਕੀ ਪੰਜ ਮੈਂਬਰਾਂ ਵਿੱਚ ਰਵਿੰਦਰ ਪਾਲ ਸਿੰਘ ਡੀਸੀਪੀ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ, ਹਰਪਾਲ ਸਿੰਘ ਸੰਧੂ ਐਡੀਸ਼ਨਲ ਡੀਸੀਪੀ ਅੰਮ੍ਰਿਤਸਰ, ਗੁਰਬੰਸ ਸਿੰਘ ਬੈਂਸ ਐਸਪੀ ਪਟਿਆਲਾ, ਬੇਅੰਤ ਜੁਨੇਜਾ ਏਸੀਪੀ ਲੁਧਿਆਣਾ ਅਤੇ ਹਰਮਿੰਦਰ ਸਿੰਘ ਏਸੀਪੀ ਅੰਮ੍ਰਿਤਸਰ ਸ਼ਾਮਿਲ ਹਨ।