India latest news

ਰੋਹਤਾਂਗ ਪਾਸ ਬਰਫਬਾਰੀ ਕਾਰਨ ਹੋਇਆ ਬੰਦ; ਸੈਲਾਨੀਆਂ ਲਈ ‘ਸੋਲੰਗ ਨਾਲਾ’ ਬਣਿਆ ਖਿੱਚ ਦਾ ਕੇਂਦਰ

ਰੋਹਤਾਂਗ ਪਾਸ ਬਰਫਬਾਰੀ ਕਾਰਨ ਹੋਇਆ ਬੰਦ; ਸੈਲਾਨੀਆਂ ਲਈ ‘ਸੋਲੰਗ ਨਾਲਾ’ ਬਣਿਆ ਖਿੱਚ ਦਾ ਕੇਂਦਰ
  • PublishedJanuary 2, 2026

ਲਾਹੌਲ-ਸਪਿਤੀ ਅਤੇ ਮਨਾਲੀ ਦੇ ਉੱਚੇ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਫਬਾਰੀ ਕਾਰਨ ਰੋਹਤਾਂਗ ਪਾਸ ਨੂੰ ਸੈਲਾਨੀਆਂ ਲਈ ਅਧਿਕਾਰਤ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ, ਕਿਉਂਕਿ ਬਰਫ ਕਾਰਨ ਸੜਕਾਂ ’ਤੇ ਕਾਫੀ ਧਿਲਕਣ ਹੋ ਗਈ ਹੈ ਜਿਸ ਨਾਲ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ।

ਅਟਲ ਟਨਲ ਵੱਲ ਜਾਣ ਵਾਲੇ ਰਸਤਿਆਂ ’ਤੇ ਵੀ ਹਲਕੀ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਹਾਲਾਂਕਿ, ਦਿਨ ਚੜ੍ਹਨ ਅਤੇ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਸੈਲਾਨੀਆਂ ਨੂੰ ਅਟਲ ਟਨਲ ਅਤੇ ਸਿਸੂ ਵੱਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ, ਪਰ ਪ੍ਰਸ਼ਾਸਨ ਅਜੇ ਵੀ ਪੂਰੀ ਸਥਿਤੀ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।

ਦੂਜੇ ਪਾਸੇ, ਰੋਹਤਾਂਗ ਬੰਦ ਹੋਣ ਕਾਰਨ ਸੈਲਾਨੀਆਂ ਦਾ ਸਾਰਾ ਰੁਖ ਹੁਣ ਸੋਲੰਗ ਨਾਲਾ ਵੱਲ ਹੋ ਗਿਆ ਹੈ, ਜੋ ਬਰਫੀਲੀਆਂ ਗਤੀਵਿਧੀਆਂ ਲਈ ਮੁੱਖ ਆਕਰਸ਼ਣ ਬਣ ਕੇ ਉਭਰਿਆ ਹੈ।

ਸੋਲੰਗ ਨਾਲਾ ਵਿੱਚ ਸੈਲਾਨੀਆਂ ਦੀ ਭਾਰੀ ਆਮਦ ਕਾਰਨ ਮਨਾਲੀ ਤੋਂ ਸੋਲੰਗ ਨਾਲਾ ਅਤੇ ਨਹਿਰੂ ਕੁੰਡ ਦੇ ਵਿਚਕਾਰ ਕਈ ਕਿਲੋਮੀਟਰ ਲੰਬੇ ਟ੍ਰੈਫਿਕ ਜਾਮ ਦੇਖਣ ਨੂੰ ਮਿਲੇ।

ਸਥਾਨਕ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੌਸਮ ਅਤੇ ਸੜਕਾਂ ਦੀ ਸਥਿਤੀ ਬਾਰੇ ਜਾਣਕਾਰੀ ਜ਼ਰੂਰ ਲੈ ਲੈਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।