Business latest news

ਰੁਪਇਆ 9 ਪੈਸੇ ਡਿੱਗ ਕੇ ਸਭ ਤੋਂ ਹੇਠਲੇ ਪੱਧਰ ’ਤੇ; ਇਕ ਡਾਲਰ ਦੀ ਕੀਮਤ 90.87 ਰੁਪਏ

ਰੁਪਇਆ 9 ਪੈਸੇ ਡਿੱਗ ਕੇ ਸਭ ਤੋਂ ਹੇਠਲੇ ਪੱਧਰ ’ਤੇ; ਇਕ ਡਾਲਰ ਦੀ ਕੀਮਤ 90.87 ਰੁਪਏ
  • PublishedDecember 16, 2025

ਭਾਰਤ ਅਮਰੀਕਾ ਵਪਾਰ ਸਮਝੌਤੇ ਵਿਚ ਕੋਈ ਸਫ਼ਲਤਾ ਨਾ ਮਿਲਣ ਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਰੀ ਦਰਮਿਆਨ ਰੁਪਇਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਨੌਂ ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 90.87 ਪ੍ਰਤੀ ਡਾਲਰ ਨੂੰ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਡਾਲਰ ਦੇ ਕਮਜ਼ੋਰ ਹੋਣ ਤੇ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਿਘਾਰ ਨੇ ਹਾਲਾਂਕਿ ਘਰੇਲੂ ਮੁਦਰਾ ਵਿਚ ਗਿਰਾਵਟ ਨੂੰ ਕੁਝ ਹੱਦ ਤੱਕ ਠੱਲ ਪਾਈ।

ਅੰਤਰਬੈਂਕ ਵਿਦੇਸ਼ੀ ਮੁਦਰਾ ਨਿਵੇਜ਼ ਬਾਜ਼ਾਰ ਵਿਚ ਰੁਪਇਆ, ਅਮਰੀਕਾ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ 90.87 ’ਤੇ ਖੁੱਲ੍ਹਿਆ ਜੋ ਪਿਛਲੇ ਬੰਦ ਭਾਵ ਨੌਂ ਪੈਸੇ ਦੇ ਨਿਘਾਰ ਨੂੰ ਦਰਸਾਉਂਦਾ ਹੈ। ਫਿਰ 90.77-90.87 ਪ੍ਰਤੀ ਡਾਲਰ ਦੇ ਦਾਇਰੇ ਵਿਚ ਕਾਰੋਬਾਰ ਕਰਦਾ ਰਿਹਾ। ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ 90.78 ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ ਸੀ।

ਉਧਰ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਤੇ ਆਲਮੀ ਬਾਜ਼ਾਰ ਦੇ ਕਮਜ਼ੋਰ ਰੁਝਾਨਾਂ ਕਰਕੇ ਨਿਵੇਸ਼ਕਾਂ ਵੱਲੋਂ ਹੱਥ ਪਿਛਾਂਹ ਖਿੱਚਣ ਕਰਕੇ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਤੇ ਨਿਫਟੀ ਵਿਚ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 363.92 ਅੰਕ ਡਿੱਗ ਕੇ 84,849.44 ’ਤੇ ਆ ਗਿਆ ਅਤੇ ਐਨਐਸਈ ਨਿਫਟੀ 106.65 ਅੰਕ ਡਿੱਗ ਕੇ 25,920.65 ‘ਤੇ ਆ ਗਿਆ।