India latest news Politics

ਰਾਜ ਠਾਕਰੇ ਦੀ ਮੌਜੂਦਗੀ ਵਿੱਚ ਉਧਵ ਦਾ ਬਿਆਨ : ‘ਅਸੀਂ ਇਕੱਠੇ ਰਹਿਣ ਲਈ ਇਕੱਠੇ ਹੋਏ ਹਾਂ’

ਰਾਜ ਠਾਕਰੇ ਦੀ ਮੌਜੂਦਗੀ ਵਿੱਚ ਉਧਵ ਦਾ ਬਿਆਨ : ‘ਅਸੀਂ ਇਕੱਠੇ ਰਹਿਣ ਲਈ ਇਕੱਠੇ ਹੋਏ ਹਾਂ’
  • PublishedDecember 24, 2025

ਸ਼ਿਵ ਸੈਨਾ (UBT) ਦੇ ਮੁਖੀ ਉਧਵ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਮੁਖੀ ਰਾਜ ਠਾਕਰੇ ਨੇ ਬੁੱਧਵਾਰ ਨੂੰ 15 ਜਨਵਰੀ ਦੀਆਂ ਬ੍ਰਿਹਨਮੁੰਬਈ ਨਗਰ ਨਿਗਮ (BMC) ਚੋਣਾਂ ਤੋਂ ਪਹਿਲਾਂ ਆਪਣੀਆਂ ਪਾਰਟੀਆਂ ਦੇ ਗਠਜੋੜ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਪਿਛਲੇ ਕਈ ਮਹੀਨਿਆਂ ਤੋਂ ਲੱਗ ਰਹੀਆਂ ਅਟਕਲਾਂ ’ਤੇ ਵਿਰਾਮ ਲੱਗ ਗਿਆ ਹੈ।

ਰਾਜ ਠਾਕਰੇ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਧਵ ਨੇ ਕਿਹਾ ਕਿ ਦੋਵੇਂ ਪਾਰਟੀਆਂ ‘ਇਕੱਠੇ ਰਹਿਣ ਲਈ ਇਕੱਠੇ ਹੋਈਆਂ ਹਨ।’ ਹਾਲਾਂਕਿ, ਰਾਜ ਠਾਕਰੇ ਨੇ BMC ਚੋਣਾਂ ਲਈ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ।

ਰਾਜ ਠਾਕਰੇ ਨੇ ਕਿਹਾ, “ ਮੁੰਬਈ ਦਾ ਮੇਅਰ ਮਰਾਠੀ ਹੋਵੇਗਾ ਅਤੇ ਸਾਡਾ ਹੋਵੇਗਾ।”

ਉਧਵ ਨੇ ਦੱਸਿਆ ਕਿ ਨਾਸਿਕ ਨਗਰ ਨਿਗਮ ਲਈ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਦੱਸ ਦਈਏ ਕਿ ਮੁੰਬਈ ਅਤੇ ਸੂਬੇ ਦੀਆਂ 27 ਹੋਰ ਨਗਰ ਨਿਗਮਾਂ ਦੇ ਨਾਲ-ਨਾਲ ਨਾਸਿਕ ਵਿੱਚ ਵੀ 15 ਜਨਵਰੀ ਨੂੰ ਚੋਣਾਂ ਹੋਣੀਆਂ ਹਨ। ਉਧਵ ਨੇ ਅੱਗੇ ਕਿਹਾ ਕਿ ਹੋਰ ਨਗਰ ਨਿਗਮਾਂ ਵਿੱਚ ਵੀ ਗਠਜੋੜ ਲਈ ਗੱਲਬਾਤ ਚੱਲ ਰਹੀ ਹੈ।

ਉਧਵ ਨੇ ਕਿਹਾ, “ ਜਿਹੜੇ ਲੋਕ ਭਾਜਪਾ ਵਿੱਚ ਜੋ ਹੋ ਰਿਹਾ ਹੈ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਉਹ ਵੀ ਸਾਡੇ ਨਾਲ ਆ ਸਕਦੇ ਹਨ।”