India latest news

ਮਹਿੰਗਾ ਹੋਵੇਗਾ ਤੰਬਾਕੂ; ਵਾਧੂ ਐਕਸਾਈਜ਼ ਡਿਊਟੀ ਅਤੇ ਪਾਨ ਮਸਾਲੇ ’ਤੇ ਹੈਲਥ ਸੈੱਸ 1 ਫਰਵਰੀ ਤੋਂ ਹੋਵੇਗਾ ਲਾਗੂ

ਮਹਿੰਗਾ ਹੋਵੇਗਾ ਤੰਬਾਕੂ; ਵਾਧੂ ਐਕਸਾਈਜ਼ ਡਿਊਟੀ ਅਤੇ ਪਾਨ ਮਸਾਲੇ ’ਤੇ ਹੈਲਥ ਸੈੱਸ 1 ਫਰਵਰੀ ਤੋਂ ਹੋਵੇਗਾ ਲਾਗੂ
  • PublishedJanuary 1, 2026

ਕੇਂਦਰ ਸਰਕਾਰ ਨੇ 1 ਫਰਵਰੀ ਨੂੰ ਉਸ ਮਿਤੀ ਵਜੋਂ ਸੂਚੀਬੱਧ ਕੀਤਾ ਹੈ ਜਿਸ ਤੋਂ ਤੰਬਾਕੂ ਉਤਪਾਦਾਂ ‘ਤੇ ਵਾਧੂ ਐਕਸਾਈਜ਼ ਡਿਊਟੀ ਅਤੇ ਪਾਨ ਮਸਾਲੇ ‘ਤੇ ਹੈਲਥ ਸੈੱਸ ਲਗਾਇਆ ਜਾਵੇਗਾ। ਤੰਬਾਕੂ ਅਤੇ ਪਾਨ ਮਸਾਲੇ ‘ਤੇ ਇਹ ਨਵੀਆਂ ਜੀ ਐੱਸ ਟੀ (GST) ਦੀਆਂ ਦਰਾਂ ਤੋਂ ਉੱਪਰ ਹੋਣਗੀਆਂ ਅਤੇ ਇਹ ਉਸ ਮੁਆਵਜ਼ਾ ਸੈੱਸ (compensation cess) ਦੀ ਥਾਂ ਲੈਣਗੀਆਂ ਜੋ ਇਸ ਸਮੇਂ ਅਜਿਹੀਆਂ ‘ਸਿਨ ਗੁਡਸ’ (sin goods) ‘ਤੇ ਲਗਾਇਆ ਜਾ ਰਿਹਾ ਹੈ।

ਸਰਕਾਰੀ ਨੋਟੀਫਿਕੇਸ਼ਨ ਅਨੁਸਾਰ 1 ਫਰਵਰੀ ਤੋਂ ਪਾਨ ਮਸਾਲਾ, ਸਿਗਰਟ, ਤੰਬਾਕੂ ਅਤੇ ਅਜਿਹੇ ਸਮਾਨ ਉਤਪਾਦਾਂ ‘ਤੇ 40 ਫੀਸਦੀ ਜੀ ਐੱਸ ਟੀ ਦਰ ਲੱਗੇਗੀ, ਜਦੋਂ ਕਿ ‘ਬੀੜੀਆਂ’ ‘ਤੇ 18 ਫੀਸਦੀ ਜੀ ਐੱਸ ਟੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਪਾਨ ਮਸਾਲੇ ‘ਤੇ ‘ਹੈਲਥ ਐਂਡ ਨੈਸ਼ਨਲ ਸਕਿਓਰਿਟੀ ਸੈੱਸ’ ਲੱਗੇਗਾ, ਜਦੋਂ ਕਿ ਤੰਬਾਕੂ ਅਤੇ ਸਬੰਧਤ ਉਤਪਾਦਾਂ ‘ਤੇ ਵਾਧੂ ਐਕਸਾਈਜ਼ ਡਿਊਟੀ ਵਸੂਲੀ ਜਾਵੇਗੀ। ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਚਿਊਇੰਗ ਟੋਬੈਕੋ, ਜਰਦਾ ਸੈਂਟਿਡ ਟੋਬੈਕੋ ਅਤੇ ਗੁਟਖਾ ਪੈਕਿੰਗ ਮਸ਼ੀਨਾਂ (ਸਮਰੱਥਾ ਨਿਰਧਾਰਨ ਅਤੇ ਡਿਊਟੀ ਦੀ ਉਗਰਾਹੀ) ਨਿਯਮ, 2026 ਨੂੰ ਵੀ ਅਧਿਸੂਚਿਤ ਕੀਤਾ ਹੈ।

ਜ਼ਿਕਰਯੋਗ ਹੈ ਕਿ ਦਸੰਬਰ ਵਿੱਚ ਸੰਸਦ ਨੇ ਦੋ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਸੀ ਜੋ ਇਨ੍ਹਾਂ ਨਵੇਂ ਟੈਕਸਾਂ ਨੂੰ ਲਗਾਉਣ ਦੀ ਇਜਾਜ਼ਤ ਦਿੰਦੇ ਹਨ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਮੌਜੂਦਾ ਜੀ ਐਸ ਟੀ ਮੁਆਵਜ਼ਾ ਸੈੱਸ 1 ਫਰਵਰੀ ਤੋਂ ਖਤਮ ਹੋ ਜਾਵੇਗਾ ਅਤੇ ਉਸੇ ਦਿਨ ਤੋਂ ਇਹ ਨਵੀਆਂ ਦਰਾਂ ਪ੍ਰਭਾਵੀ ਹੋ ਜਾਣਗੀਆਂ।