latest news Sports

ਭਾਰਤ ਤੇ ਸ੍ਰੀਲੰਕਾ ’ਚ ਹੋਵੇਗਾ ਅਗਲੇ ਸਾਲ ਦਾ ਟੀ-20 ਵਿਸ਼ਵ ਕੱਪ

ਭਾਰਤ ਤੇ ਸ੍ਰੀਲੰਕਾ ’ਚ ਹੋਵੇਗਾ ਅਗਲੇ ਸਾਲ ਦਾ ਟੀ-20 ਵਿਸ਼ਵ ਕੱਪ
  • PublishedNovember 25, 2025

ਅਗਲੇ ਸਾਲ 2026 ਦਾ ਪੁਰਸ਼ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਲਈ ਥਾਵਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ। ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਕਿਹਾ ਕਿ ਇਸ ਵਿਸ਼ਵ ਕੱਪ ਦੇ ਪੰਜ ਮੈਚ ਭਾਰਤ ਵਿਚ ਅਤੇ ਤਿੰਨ ਮੈਚ ਸ੍ਰੀਲੰਕਾ ਵਿਚ ਹੋਣਗੇ। ਭਾਰਤ ਵਿਚ ਇਹ ਮੈਚ ਦਿੱਲੀ, ਅਹਿਮਦਾਬਾਦ, ਚੇਨਈ, ਕੋਲਕਾਤਾ, ਮੁੰਬਈ ਵਿਚ ਹੋਣਗੇ ਜਦਕਿ ਸ੍ਰੀਲੰਕਾ ਵਿਚਲੇ ਮੈਚ ਕੋਲੰਬੋ ਅਤੇ ਕੈਂਡੀ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਚਾਂ ਲਈ ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਬਰੈਂਡ ਅੰਬੈਸਡਰ ਹੋਣਗੇ।

ਆਈਸੀਸੀ ਚੇਅਰਮੈਨ ਨੇ ਦੱਸਿਆ ਕਿ ਇਸ ਵਿਸ਼ਵ ਕੱਪ ਦੇ ਮੈਚ ਸੱਤ ਫਰਵਰੀ ਨੂੰ ਸ਼ੁਰੂ ਹੋਣਗੇ ਤੇ ਅੱਠ ਮਾਰਚ ਨੂੰ ਇਸ ਟੂਰਨਾਮੈਂਟ ਦਾ ਆਖਰੀ ਮੈਚ ਹੋਵੇਗਾ। ਭਾਰਤ ਅਤੇ ਪਾਕਿਸਤਾਨ ਨੂੰ ਅਮਰੀਕਾ, ਨੀਦਰਲੈਂਡ ਅਤੇ ਨਾਮੀਬੀਆ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਇੱਕ ਦੂਜੇ ਨਾਲ ਮੈਚ ਖੇਡਣਗੇ।