ਬੰਗਲਾਦੇਸ਼ ਵਿੱਚ ਇੱਕ ਹੋਰ ਹਿੰਦੂ ’ਤੇ ਹਮਲਾ; ਅੱਗ ਲਾ ਕੇ ਸਾੜਿਆ
ਬੰਗਲਾਦੇਸ਼ ਵਿੱਚ ਇੱਕ ਹੋਰ ਹਿੰਦੂ ਵਿਅਕਤੀ ’ਤੇ ਸ਼ਰੀਅਤਪੁਰ ਦੇ ਦਾਮੁਦਿਆ ਖੇਤਰ ਵਿੱਚ ਵੱਡੀ ਗਿਣਤੀ ਟੋਲੇ ਨੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਫਿਰ ਉਸ ਨੂੰ ਅੱਗ ਲਾ ਦਿੱਤੀ।
ਸਥਾਨਕ ਅਖਬਾਰ ਅਨੁਸਾਰ ਇਹ ਘਟਨਾ ਬੁੱਧਵਾਰ ਨੂੰ ਨਵੇਂ ਸਾਲ ਦੀ ਦੇਰ ਸ਼ਾਮ ਨੂੰ ਵਾਪਰੀ ਜਦੋਂ ਬਦਮਾਸ਼ਾਂ ਨੇ ਵਪਾਰੀ ’ਤੇ ਹਮਲਾ ਕੀਤਾ ਜਿਸ ਦੀ ਪਛਾਣ 50 ਸਾਲਾ ਖੋਕੋਨ ਚੰਦਰ ਦਾਸ ਵਜੋਂ ਹੋਈ ਹੈ। ਦਾਸ ਨੂੰ ਬਾਅਦ ਵਿੱਚ ਅਗਲੇਰੇ ਇਲਾਜ ਲਈ ਢਾਕਾ ਰੈਫਰ ਕੀਤਾ ਗਿਆ ਹੈ। ਦਾਮੁਦਿਆ ਪੁਲੀਸ ਸਟੇਸ਼ਨ ਦੇ ਸੂਤਰਾਂ ਅਨੁਸਾਰ ਦਾਸ ਫਾਰਮੇਸੀ ਅਤੇ ਮੋਬਾਈਲ ਬੈਂਕਿੰਗ ਦਾ ਕਾਰੋਬਾਰ ਕਰਦਾ ਹੈ।
ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਇੱਕ ਆਟੋ-ਰਿਕਸ਼ਾ ਵਿੱਚ ਘਰ ਵਾਪਸ ਆ ਰਿਹਾ ਸੀ ਜਦੋਂ ਬਦਮਾਸ਼ਾਂ ਨੇ ਬਾਜ਼ਾਰ ਨੇੜੇ ਰੋਕ ਕੇ ਉਸ ’ਤੇ ਹਮਲਾ ਕਰ ਦਿੱਤਾ।