latest news Punjab

ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਘੇਰਿਆ ਰਜਿਸਟਰਾਰ ਦਫ਼ਤਰ

ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਘੇਰਿਆ ਰਜਿਸਟਰਾਰ ਦਫ਼ਤਰ
  • PublishedNovember 4, 2025

ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕੀਤੇ ਜਾਣ ਅਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰਨ ਤੋਂ ਰੋਕਣ ਲਈ ਵਿਦਿਆਰਥੀਆਂ ਤੋਂ ਨਵੇਂ ਦਾਖਲਿਆਂ ਵਿੱਚ ਮੰਗੇ ਜਾ ਰਹੇ ਹਲਫ਼ਨਾਮਿਆਂ ਦੇ ਵਿਰੋਧ ਵਿੱਚ ਵਿਦਿਆਰਥੀਆਂ ਦਾ ਧਰਨਾ ਲਗਾਤਾਰ ਜਾਰੀ ਹੈ।

ਵਿਦਿਆਰਥੀਆਂ ਨੇ ਅੱਜ ਸੰਘਰਸ਼ ਨੂੰ ਅੱਗੇ ਤੋਰਦਿਆਂ ਐਡਮਿਨ ਬਲਾਕ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਦਫਤਰ ਘੇਰ ਲਿਆ ਹੈ। ਹਾਲਾਂਕਿ ਦਫਤਰ ਦਾ ਮੇਨ ਗੇਟ ਸਕਿਉਰਟੀ ਵੱਲੋਂ ਬੰਦ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਵਿਦਿਆਰਥੀ ਇਧਰਲੇ ਉਧਰਲੇ ਰਸਤਿਆਂ ਰਾਹੀਂ ਪਹਿਲੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।