latest news World

ਟੈਕਸਾਸ ਨੇੜੇ ਮੈਕਸੀਕਨ ਜਲ ਸੈਨਾ ਦਾ ਜਹਾਜ਼ ਹਾਦਸਾਗ੍ਰਸਤ; ਪੰਜ ਹਲਾਕ

ਟੈਕਸਾਸ ਨੇੜੇ ਮੈਕਸੀਕਨ ਜਲ ਸੈਨਾ ਦਾ ਜਹਾਜ਼ ਹਾਦਸਾਗ੍ਰਸਤ; ਪੰਜ ਹਲਾਕ
  • PublishedDecember 24, 2025

ਮੈਕਸਿਕੋ ਦੇ ਜਲ ਸੈਨਾ ਸਕੱਤਰੇਤ ਨੇ ਦੱਸਿਆ ਕਿ ਇੱਕ ਮਿਸ਼ਨ ਦੌਰਾਨ ਗੈਲਵੈਸਟਨ ਨੇੜੇ ਟੈਕਸਾਸ ਤੱਟ ’ਤੇ ਇੱਕ ਛੋਟਾ ਮੈਕਸੀਕਨ ਜਲ ਸੈਨਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ। ਇਸ ਜਹਾਜ਼ ਵਿੱਚ ਅੱਠ ਜਣੇ ਸਵਾਰ ਸਨ ਜਿਨ੍ਹਾਂ ਵਿਚ ਚਾਰ ਜਲ ਸੈਨਾ ਮੁਲਾਜ਼ਮ ਅਤੇ ਚਾਰ ਆਮ ਜਣੇ ਸਨ। ਇਸ ਹਾਦਸੇ ਤੋਂ ਬਾਅਦ ਇੱਕ ਲਾਪਤਾ ਹੈ ਅਤੇ ਦੋ ਜਣੇ ਬਚ ਗਏ ਹਨ।

ਜਾਣਕਾਰੀ ਅਨੁਸਾਰ ਇਹ ਜਹਾਜ਼ ਵਿਸ਼ੇਸ਼ ਮੈਡੀਕਲ ਟਰਾਂਸਪੋਰਟ ਪ੍ਰਦਾਨ ਕਰਨ ਵਾਲੇ ਮਿਸ਼ਨ ’ਤੇ ਜਾ ਰਿਹਾ ਸੀ ਕਿ ਹਾਦਸਾਗ੍ਰਸਤ ਹੋ ਗਿਆ। ਮੈਕਸੀਕਨ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।