latest news Punjab

ਜ਼ਿਲ੍ਹਾ ਪਰਿਸ਼ਦ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਛੁੱਟੀ ’ਤੇ ਗਏ ਪਟਿਆਲਾ ਦੇ ਐੱਸਐੱਸਪੀ

ਜ਼ਿਲ੍ਹਾ ਪਰਿਸ਼ਦ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਛੁੱਟੀ ’ਤੇ ਗਏ ਪਟਿਆਲਾ ਦੇ ਐੱਸਐੱਸਪੀ
  • PublishedDecember 10, 2025

14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਅਤੇ ਵਾਇਰਲ ਆਡੀਓ-ਕਲਿੱਪ ਵਿਵਾਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਤੋਂ ਕੁਝ ਘੰਟੇ ਪਹਿਲਾਂ, ਪਟਿਆਲਾ ਦੇ ਐੱਸ ਐੱਸ ਪੀ (SSP) ਵਰੁਣ ਸ਼ਰਮਾ ਛੁੱਟੀ ’ਤੇ ਚਲੇ ਗਏ ਹਨ।

ਪੁਲੀਸ ਵਿਭਾਗ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਐੱਸਐੱਸਪੀ ਸ਼ਰਮਾ ਮੰਗਲਵਾਰ ਸ਼ਾਮ ਨੂੰ ਇੱਕ ਹਫ਼ਤੇ ਦੀ ਛੁੱਟੀ ’ਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ, ਫਿਲਹਾਲ, ਸੰਗਰੂਰ ਦੇ ਐੱਸਐੱਸਪੀ ਸਰਤਾਜ ਚਾਹਲ ਪਟਿਆਲਾ ਦੀ ਪੁਲੀਸ ਪ੍ਰਸ਼ਾਸਨ ਦਾ ਕੰਮਕਾਜ ਵੀ ਸੰਭਾਲਣਗੇ। ਹਾਲਾਂਕਿ, ਇਹ ਫੈਸਲਾ ਰਾਜ ਚੋਣ ਕਮਿਸ਼ਨ ’ਤੇ ਨਿਰਭਰ ਕਰੇਗਾ ਕਿ ਉਹ ਇਸ ਬਾਰੇ ਨਿਰਦੇਸ਼ ਜਾਰੀ ਕਰੇ ਕਿ ਜ਼ਿਲ੍ਹਾ ਪੁਲੀਸ ਦੇ ਕੰਮਕਾਜ ਨੂੰ ਦੇਖਣ ਲਈ ਕਿਸੇ ਹੋਰ ਅਧਿਕਾਰੀ ਨੂੰ ਅਧਿਕਾਰਤ ਤੌਰ ’ਤੇ ਪਟਿਆਲਾ ਵਿੱਚ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।