ਕੈਲਗਰੀ ‘ਚ ਨੌਜਵਾਨਾਂ ਨੇ ਪੰਜਾਬ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਠੇ ਕੀਤੇ 60,000 ਡਾਲਰ

ਬੀਤੇ ਦਿਨ ਕੈਲਗਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰਲ ਸੈਂਟਰ ਅਤੇ ਸਿੱਖ ਮੋਟਰਸਾਈਕਲ ਰਾਈਡਰਜ਼ ਕਲੱਬ ਦੇ ਨੌਜਵਾਨਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਵਿਚ ਅੱਗੇ ਰਹਿੰਦੀ ਹੈ।
ਪੰਜਾਬ ਵਿਚ ਆਈ ਹੜ੍ਹ ਦੀ ਭਿਆਨਕ ਤਬਾਹੀ ਦੇ ਮੱਦੇਨਜ਼ਰ ਕਲੱਬ ਦੇ ਮੈਂਬਰਾਂ ਨੇ ਦਿਨ-ਰਾਤ ਸੇਵਾ ਕਰਦਿਆਂ ਸਿਰਫ ਇਕ ਦਿਨ ਵਿਚ 15/15 ਘੰਟੇ ਵਲੰਟੀਅਰ ਸੇਵਾਵਾਂ ਨਿਭਾਈਆਂ ਅਤੇ 60,000 ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕਰ ਕੇ ਸੰਗਤਾਂ ਨੂੰ ਸੌਂਪੀ।
ਇਸ ਮੌਕੇ ਕਥਾਵਾਚਕ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਨੇ ਵੀ ਹੜ੍ਹ ਪੀੜਤਾਂ ਲਈ ਯੋਗਦਾਨ ਪਾਇਆ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਵੱਡੇ ਮਨ ਨਾਲ ਲੋਕ ਭਲਾਈ ਦੇ ਕੰਮਾਂ ਵਿਚ ਹਿੱਸਾ ਪਾਉਣ।