India latest news

ਇੰਡੀਗੋ ਸੰਕਟ: ਡੀ ਜੀ ਸੀ ਏ ਵੱਲੋਂ 4 ਫਲਾਈਟ ਅਪਰੇਸ਼ਨ ਇੰਸਪੈਕਟਰ ਮੁਅੱਤਲ

ਇੰਡੀਗੋ ਸੰਕਟ: ਡੀ ਜੀ ਸੀ ਏ ਵੱਲੋਂ 4 ਫਲਾਈਟ ਅਪਰੇਸ਼ਨ ਇੰਸਪੈਕਟਰ ਮੁਅੱਤਲ
  • PublishedDecember 12, 2025

ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ ਜੀ ਸੀ ਏ (DGCA) ਨੇ ਇੰਡੀਗੋ ਦੇ ਸੰਚਾਲਨ ਵਿੱਚ ਵੱਡੇ ਪੱਧਰ ‘ਤੇ ਆਈ ਗੜਬੜੀ ਕਾਰਨ ਚਾਰ ਫਲਾਈਟ ਆਪਰੇਸ਼ਨ ਇੰਸਪੈਕਟਰਾਂ (FOIs) ਨੂੰ ਮੁਅੱਤਲ ਕਰ ਦਿੱਤਾ ਹੈ ਏਅਰਲਾਈਨ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਹਵਾਈ ਅੱਡੇ ਤੋਂ 50 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਐੱਫ ਓ ਆਈਜ਼ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਦੇ ਸੀਨੀਅਰ ਅਧਿਕਾਰੀ ਹੁੰਦੇ ਹਨ, ਜੋ ਇਸਦੇ ਰੈਗੂਲੇਟਰੀ ਅਤੇ ਸੁਰੱਖਿਆ ਨਿਗਰਾਨੀ ਕਾਰਜਾਂ ਦੇ ਹਿੱਸੇ ਵਜੋਂ ਕੰਮ ਕਰਦੇ ਹਨ ਅਤੇ ਅਕਸਰ ਏਅਰਲਾਈਨ ਸੰਚਾਲਨ ਦੀ ਨਿਗਰਾਨੀ ਲਈ ਤਾਇਨਾਤ ਕੀਤੇ ਜਾਂਦੇ ਹਨ।

ਇਹ ਅਧਿਕਾਰੀ ਏਅਰਲਾਈਨਾਂ ਅਤੇ ਕਰਮਚਾਰੀਆਂ, ਜਿਵੇਂ ਕਿ ਪਾਇਲਟਾਂ, ਡਿਸਪੈਚਰਾਂ, ਅਤੇ ਕੈਬਿਨ ਕਰੂ, ਦੀ ਸਖ਼ਤ ਰੈਗੂਲੇਟਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਜਾਂਚ, ਆਡਿਟ ਅਤੇ ਪ੍ਰਮਾਣਿਤ ਕਰਕੇ ਹਵਾਬਾਜ਼ੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਇਹ ਭਾਰਤ ਵਿੱਚ ਵੱਖ-ਵੱਖ ਨਿਯਮਾਂ ਦੀ ਪੁਸ਼ਟੀ ਕਰਦੇ ਹਨ ਅਤੇ ਸਿਖਲਾਈ, ਫਲਾਈਟ ਮਾਪਦੰਡਾਂ, ਅਤੇ ਦੁਰਘਟਨਾ ਰੋਕਥਾਮ ਉਪਾਵਾਂ ਦੀ ਨਿਗਰਾਨੀ ਕਰਦੇ ਹਨ।